Breaking News

ਸਾਊਦੀ ਅਰਬ : ਦੇਸ਼ ਨੇ ਦਿੱਤਾ ਔਰਤਾਂ ਨੂੰ ਸੈਨਾ ‘ਚ ਸ਼ਾਮਲ ਹੋਣ ਦਾ ਅਧਿਕਾਰ

 

ਵਰਲਡ ਡੈਸਕ – ਕੱਟੜ ਇਸਲਾਮੀ ਕਾਨੂੰਨਾਂ ਦੀ ਪਛਾਣ ਵਜੋਂ ਜਾਣੇ ਜਾਂਦੇ ਸਾਊਦੀ ਅਰਬ ‘ਚ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਸਲਮਾਨ ਦੀ ਪਹਿਲਕਦਮੀ ‘ਤੇ ਔਰਤਾਂ ਨੂੰ ਕਈ ਅਧਿਕਾਰ ਦਿੱਤੇ ਗਏ ਹਨ। ਇਸ ਕੜੀ ‘ਚ ਹੁਣ ਦੇਸ਼ ਦੀਆਂ ਔਰਤਾਂ ਵੀ ਸੈਨਾ ‘ਚ ਸ਼ਾਮਲ ਹੋ ਸਕਦੀਆਂ ਹਨ। ਦੋ ਸਾਲਾਂ ਦੀ ਸਲਾਹ-ਮਸ਼ਵਰੇ ਤੋਂ ਬਾਅਦ ਸਾਊਦੀ ਦੇ ਰੱਖਿਆ ਮੰਤਰਾਲੇ ਨੇ ਫੌਜ, ਹਵਾਈ ਸੈਨਾ ਤੇ ਨੇਵੀ ‘ਚ ਔਰਤਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਵੱਡਾ ਕਦਮ ਮੰਨਿਆ ਜਾਂਦਾ ਹੈ।

ਸਾਊਦੀ ਅਰਬ ‘ਚ ਔਰਤਾਂ ਨੂੰ ਡਾਕਟਰੀ ਸੇਵਾ ਤੇ ਇੰਪੀਰੀਅਲ ਰਣਨੀਤਕ ਮਿਜ਼ਾਈਲ ਫੋਰਸ ‘ਚ ਸ਼ਾਮਲ ਹੋਣ ਦੀ ਆਗਿਆ ਵੀ ਹੈ। ਮੁਢਲੇ ਤੌਰ ‘ਤੇ ਔਰਤਾਂ ਨੂੰ ਚਾਰ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀ ਦੇਣ ਦੀ ਮਨਜ਼ੂਰੀ ਮਿਲ ਗਈ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ -2030 ਦੇ ਤਹਿਤ ਸਾਊਦੀ ਅਰਬ ਦੀਆਂ ਔਰਤਾਂ ਹੁਣ ਸਿਪਾਹੀ, ਹੀਰੋ, ਸਾਰਜੈਂਟ ਤੇ ਸਟਾਫ ਸਾਰਜੈਂਟ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਣਗੀਆਂ।  ਸਾਊਦੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਤੇ 21 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਸਮੇਂ ਉਨ੍ਹਾਂ ਨੂੰ ਸਿਰਫ ਸ਼ਹਿਰਾਂ ‘ਚ ਤਾਇਨਾਤ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਜੰਗ ਦੇ ਮੈਦਾਨ ਤੋਂ ਦੂਰ ਰੱਖਿਆ ਜਾਵੇਗਾ।

 

Check Also

ਅਰੁਣਾਚਲ ਤੋਂ ਬਾਅਦ ਹੁਣ ਉੱਤਰਾਖੰਡ ‘ਤੇ ਚੀਨ ਦੀ ਨਜ਼ਰ! LAC ਨੇੜ੍ਹੇ ਪਿੰਡ ਵਸਾਉਣੇ ਕੀਤੇ ਸ਼ੁਰੂ

ਨਿਊਜ਼ ਡੈਸਕ: ਗੁਆਂਢੀ ਦੇਸ਼ ਚੀਨ ਹਰ ਰੋਜ਼ ਭਾਰਤ ਵਿਰੁੱਧ ਕੋਈ ਨਾਂ ਕੋਈ ਸਾਜ਼ਿਸ਼ ਰਚਦਾ ਰਹਿੰਦਾ …

Leave a Reply

Your email address will not be published. Required fields are marked *