ਸਾਊਦੀ ਅਰਬ ਨੇ ਭਾਰਤ ਸਮੇਤ 13 ਦੇਸ਼ ਰੱਖੇ ਰੇੱਡ ਲਿਸਟ ਵਿੱਚ
ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਖਤਰੇ ਕਾਰਨ ਸਾਊਦੀ ਅਰਬ ਨੇ ਕਈ ਦੇਸ਼ਾਂ ਦੀ ਹਵਾਈ ਯਾਤਰਾ ‘ਤੇ ਪਾਬੰਦੀ ਲਗਾਈ ਸੀ। ਹੁਣ ਇਸ ਵੱਲੋਂ 11 ਦੇਸ਼ਾਂ ਤੋਂ ਯਾਤਰਾ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਕੋਵਿਡ ਦੇ ਕੇਸ ਘੱਟ ਹੋ ਚੁੱਕੇ ਹਨ। ਹਾਲਾਂਕਿ ਸਾਊਦੀ ਸਰਕਾਰ ਨੇ ਭਾਰਤ ਸਮੇਤ 13 ਦੇਸ਼ ਅਜੇ ਵੀ ਲਾਲ ਸੂਚੀ ਵਿੱਚ ਰੱਖੇ ਹਨ। ਸਾਊਦੀ ਸਰਕਾਰ ਅਨੁਸਾਰ ਲਾਲ ਸੂਚੀ ਵਿੱਚ ਸ਼ਾਮਲ ਦੇਸ਼ਾਂ ਉੱਤੇ ਪਾਬੰਦੀਆਂ ਜਾਰੀ ਰਹਿਣਗੀਆਂ।
ਜਿਨ੍ਹਾਂ ਦੇਸ਼ਾਂ ਦੀਆਂ ਯਾਤਰਾ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਉਨ੍ਹਾਂ ਵਿੱਚ ਯੂਏਈ, ਜਰਮਨੀ, ਸੰਯੁਕਤ ਰਾਜ, ਆਇਰਲੈਂਡ, ਇਟਲੀ, ਪੁਰਤਗਾਲ, ਬ੍ਰਿਟੇਨ, ਸਵੀਡਨ, ਸਵਿਟਜ਼ਰਲੈਂਡ, ਫਰਾਂਸ ਅਤੇ ਜਾਪਾਨ ਸ਼ਾਮਲ ਹਨ।
ਇਸ ਦੇ ਨਾਲ ਹੀ ਜਿਨ੍ਹਾਂ 13 ਦੇਸ਼ਾਂ ‘ਤੇ ਪਾਬੰਦੀਆਂ ਅਗਲੇ ਐਲਾਨ ਤੱਕ ਜਾਰੀ ਰਹਿਣਗੀਆਂ, ਉਨ੍ਹਾਂ ‘ਚ ਸ਼ਾਮਲ ਹਨ :
ਭਾਰਤ, ਲੀਬੀਆ, ਸੀਰੀਆ, ਲੇਬਨਾਨ, ਯਮਨ, ਈਰਾਨ, ਤੁਰਕੀ, ਅਰਮੇਨੀਆ, ਸੋਮਾਲੀਆ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਅਫਗਾਨਿਸਤਾਨ, ਵੈਨਜ਼ੂਏਲਾ ਅਤੇ ਬੇਲਾਰੂਸ।
ਜਨਰਲ ਅਥਾਰਟੀ ਆਫ ਸਿਵਲ ਏਵੀਏਸ਼ਨ ਨੇ ਸਾਰੀਆਂ ਏਅਰਲਾਈਨਾਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਗੈਰ ਸਾਊਦੀ ਯਾਤਰੀਆਂ, ਨਿਯਮਾਂ ਤੋਂ ਵਾਂਝੇ ਰੱਖੇ ਗਏ ਮੁਸਾਫ਼ਰਾਂ, ਟੀਕਾਕਰਣ ਕਰਵਾ ਚੁੱਕੇ ਅਤੇ ਗੈਰ-ਟੀਕਾ ਲਗਵਾਏ ਲੋਕਾਂ ਨੂੰ ਆਪਣੇ ਸਿਹਤ ਸਰਟੀਫਿਕੇਟ ਜ਼ਰੂਰ ਦਿਖਾਉਣੇ ਹੋਣਗੇ, ਜੋ 72 ਘੰਟਿਆਂ ਦੇ ਅੰਦਰ ਦੇ ਹੋਣੇ ਚਾਹੀਦੇ ਹਨ।