ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਦਹਿਲੀਜ਼’ ਹੋਇਆ ਰਿਲੀਜ਼

TeamGlobalPunjab
2 Min Read

ਨਿਊਜ਼ ਡੈਸਕ (ਐਰਾ ਰਾਹਿਲ ): ਗੀਤਕਾਰ ਸਤਿੰਦਰ ਸਰਤਾਜ ਆਪਣੇ ਸੂਫ਼ੀਆਂ ਗਾਣਿਆਂ ਨਾਲ ਸਾਰੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਜਿਥੇ ਇਕ ਪਾਸੇ ਅੱਜ ਦੇ ਗੀਤਕਾਰ ਨਸ਼ਿਆਂ ਅਤੇ ਹਥਿਆਰਾਂ ਦਾ ਖਹਿੜਾ ਨਹੀਂ ਛੱਡ ਰਹੇ  ਉਥੇ ਸਤਿੰਦਰ ਸਰਤਾਜ ਵਰਗੇ ਗੀਤਕਾਰਾਂ ਨੇ ਹਜੇ ਤਕ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਹੈ। ਸਤਿੰਦਰ ਸਰਤਾਜ ਆਪਣੇ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਨਾਲ ਦਰਸ਼ਕਾਂ ਨੂੰ ਅਪ ਟੁ ਡੇਟ ਰੱਖਦੇ ਹਨ। ਆਪਣੀ ਮੀਠੀ ਆਵਾਜ਼ ਨਾਲ   ਸਤਿੰਦਰ ਸਰਤਾਜ ਹੁਣ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਮੂਹਰੇ ਹਾਜ਼ਰੀ ਲਗਾ ਰਹੇ ਹਨ। ਇਸ ਗੀਤ ਦੇ ‘ਚ ਆਪਣੀ ਸੂਫੀ ਗਾਇਕੀ ਨੂੰ ਬਰਕਰਾਰ ਰੱਖਦੇ ਹੋਏ ਸਰਤਾਜ ਵਲੋਂ ਉਮਦਾ ਗਾਇਕੀ ਕੀਤੀ ਗਈ ਹੈ ਤੇ ਇਸ ਬਾਕਮਾਲ ਗੀਤ ਦਾ ਟਾਇਟਲ ਹੈ ਦਹਿਲੀਜ਼। ਗੀਤਕਾਰ ਦੇ ਗੀਤ ਹਮੇਸ਼ਾ ਦਰਸ਼ਕ ਨੂੰ ਸੁਕੂਨ ਦੇਣ ਦਾ ਕੰਮ ਕਰਦੇ ਹਨ।

 ਇਸ ਗੀਤ ਨੂੰ ਕਮਾਲ ਦੇ ਬੋਲ ਦਿੱਤੇ ਹਨ ਸਤਿੰਦਰ ਸਰਤਾਜ ਨੇ ਅਤੇ ਇਸ ਗੀਤ ਨੂੰ ਗਾਇਆ  ਵੀ ਸਰਤਾਜ ਵੱਲੋਂ ਗਿਆ ਹੈ। ਇਸ ਗੀਤ ਨੂੰ ਮਿਊਜ਼ਿਕ ਨਾਲ ਸਜਾਇਆ ਹੈ ਬੀਟ ਮਨਿਸਟਰ ਵਲੋਂ। ਇਸ ਵੀਡੀਓ ਨੂੰ ਡਾਇਰੈਕਸ਼ਨ ਸਨੀ ਢੀਂਢਸਾ ਨੇ ਦਿੱਤੀ ਹੈ।।  ਦਸ ਦਈਏ ਸਤਿੰਦਰ ਸਰਤਾਜ ਦਾ ਇਹ ਗੀਤ ਉਨ੍ਹਾਂ ਦੀ ਐਲਬਮ ਦੇ ਵਿਚੋਂ ਇਕ ਗੀਤ ਹੈ ਉਂਝ ਤਾਂ ਇਸ ਐਲਬਮ ਦਾ ਨਾ ਹੈ ‘ਦਰਿਆਈ ਤਰਜ਼ਾਂ’ ਜਿਸ ਵਿੱਚੋ ਕਈ ਗੀਤ ਰਿਲੀਜ਼ ਹੋ ਚੁਕੇ ਹਨ ਜਿਵੇ ਕਿ ਤਵੱਜੋ, ਕਸੀਦਾ, ਮਤਵਾਲੀਏ । ਇਸ ਤੋਂ ਇਲਾਵਾ ਵੀ ਗੀਤਕਾਰ ਦੀ ਐਲਬਮ ਤਹਿਰੀਕ ਵਿੱਚੋ ਗੀਤ ਯਾਕਾ, ਦਾਅਵਾ, ਬਾਰੀ ਖੋਲ, ਗੁੱਸਾ ਦਾ ਨਤੀਜਾ, ਪ੍ਰਵਾਹ ਨਾ ਕਰ, ਕਲਾਵਾਂ ਚੜਿਆਂ ਰਿਲੀਜ਼ ਹੋ ਚੁਕੇ ਹਨ।

ਜੇ ਸਤਿੰਦਰ ਸਰਤਾਜ ਦੇ ਹੁਣ ਤਕ ਦੇ ਸਫਰ ਵਾਰੇ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਗੀਤਾਂ ਦੇ ਨਾਲ ਨਾਲ ਫ਼ਿਲਮ ਦੇ ਵਿਚ ਵੀ ਬਾ-ਕਮਾਲ ਅਦਾਕਾਰੀ ਕੀਤੀ ਹੈ।  ਉਨ੍ਹਾਂ ਦੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ।ਅਖੀਰਲੀ ਵਾਰ ਉਹ ‘ਇੱਕੋ ਮਿੱਕੇ’ ਫ਼ਿਲਮ ‘ਚ ਨਜ਼ਰ ਆਏ ਸਨ ਜਿਸਨੂੰ  ਦਰਸ਼ਕਾਂ ਵਲੋਂ ਵੀ ਖੂਬ ਪਸੰਦ ਕੀਤੀ ਗਈ ਸੀ।

Share this Article
Leave a comment