ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਮਨੀ ਲਾਂਡਰਿੰਗ ਘੁਟਾਲੇ ‘ਤੇ ਸਿਰਸਾ ਨੂੰ ਪੰਥ ‘ਚੋਂ ਛੇਕਣ ਦੀ ਕੀਤੀ ਅਪੀਲ

Global Team
2 Min Read

ਅੰਮ੍ਰਿਤਸਰ: ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਵਫ਼ਦ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵਿੱਚ 10,000 ਕਰੋੜ ਰੁਪਏ ਦਾ ਮਨੀ-ਲਾਂਡਰਿੰਗ ਘੋਟਾਲਾ ਦਾ ਹਵਾਲਾ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਪੰਥ ‘ਚੋਂ ਛੇਕਣ ਦੀ ਅਪੀਲ ਕੀਤੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਗੰਭੀਰ ਵਿੱਤੀ ਅਪਰਾਧਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕਰਨ ਲਈ ਸਿਰਸਾ ਖ਼ਿਲਾਫ਼ ਕਾਰਵਾਈ ਲਈ ਜ਼ੋਰ ਦਿੱਤਾ।

ਸਿਰਸਾ ਦੇ ਕਥਿਤ ਮਾੜੇ ਕੰਮਾਂ ਦੇ ਸਬੂਤ ਪੇਸ਼ ਕਰਨ ਵਾਲੀ ਇੱਕ ਵਾਇਰਲ ਵੀਡੀਓ ਦਾ ਹਵਾਲਾ ਦਿੰਦੇ ਹੋਏ, ਸਰਨਾ ਨੇ ਕਿਹਾ, “ਸਿਰਸਾ ਅਤੇ ਉਸਦੇ ਸਾਥੀਆਂ ਵੱਲੋਂ ਇਸਤੋਂ ਇਨਕਾਰ ਕਰਨਾ ਹੀ ਕਾਫ਼ੀ ਨਹੀਂ ਹੈ , ਸਿਰਸਾ ਦੇ ਵਿੱਤੀ ਅਪਰਾਧਾਂ ਦੇ ਇਤਿਹਾਸ ਦੇ ਨਾਲ-ਨਾਲ ਦੋਸ਼ਾਂ ਦੀ ਗੰਭੀਰਤਾ ਧਿਆਨ ਦੀ ਮੰਗ ਕਰਦੀ ਹੈ।

ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਰਸਾ ਨੂੰ ਤੁਰੰਤ ਪੰਥ ‘ਚੋਂ ਛੇਕਣ ਜਾਂ ਤਨਖਾਹੀਆਂ ਕਰਾਰ ਦੇਣ ਦੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ ਕਿ ਅਜਿਹੀ ਕਾਰਵਾਈ ਗੁਰੂ ਘਰ ਅੰਦਰ ਵਿੱਤੀ ਅਪਰਾਧਾਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਪੰਥਕ ਆਗੂ ਨੇ ਐਲਾਨ ਕੀਤਾ, “ਅਸੀਂ ਨਿੱਜੀ ਤੌਰ ‘ਤੇ ਜਥੇਦਾਰ ਸਾਹਿਬ ਨੂੰ ਇਸ ਸੰਬੰਧੀ ਕਾਰਵਾਈ ਲਈ ਅਪੀਲ ਕੀਤੀ ਹੈ। ਇਹ ਪਵਿੱਤਰ ਅਸਥਾਨਾਂ ਦੇ ਅੰਦਰ ਵਿੱਤੀ ਦੁਰਵਿਵਹਾਰਾਂ ਦੇ ਵਿਰੁੱਧ ਇੱਕ ਰੋਕਥਾਮ ਲਈ ਬਹੁਤ ਜ਼ਰੂਰੀ ਹੈ ।

ਇਸ ਤੋਂ ਇਲਾਵਾ, ਉਸਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਵਾਬਦੇਹੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਸਿਰਸਾ ਦੀਆਂ ਵਿੱਤੀ ਗਤੀਵਿਧੀਆਂ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ।

ਸਿੱਖ ਫੋਰਮ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਚਾਰਟਰਡ ਅਕਾਊਂਟੈਂਟ ਆਰਐਸ ਆਹੂਜਾ ਦੁਆਰਾ ਡੈਲੋਇਟ ਆਡਿਟ ਰਿਪੋਰਟ ਨੂੰ ਕਥਿਤ ਤੌਰ ‘ਤੇ ਦਬਾਉਣ ‘ਤੇ ਚਾਨਣਾ ਪਾਉਂਦਿਆਂ ਸਰਨਾ ਨੇ ਆਹੂਜਾ ਨੂੰ ਗੁਰੂ ਪੰਥ ਦੇ ਭਲੇ ਲਈ ਸਹਿਯੋਗ ਦੇਣ ਅਤੇ ਜਾਣਕਾਰੀ ਦਾ ਖੁਲਾਸਾ ਕਰਨ ਦੀ ਅਪੀਲ ਕੀਤੀ।

ਅੰਤ ਵਿੱਚ ਸਰਨਾ ਨੇ ਕਿਹਾ ਕਿ ,”ਈਡੀ ਨੂੰ ਸੁਤੰਤਰ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਿਰਸਾ ਸਮੇਤ ਕੋਈ ਵੀ, ਕਾਨੂੰਨ ਜਾਂ ਗੁਰੂ ਪੰਥ ਤੋਂ ਉੱਪਰ ਨਹੀਂ ਹੈ ।”

Share This Article
Leave a Comment