ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਤੌਰ ‘ਤੇ ‘ਸਰਬੱਤ ਦਾ ਭਲਾ ਐਕਸਪ੍ਰੈਸ’ ਸ਼ੁਰੂ ਕੀਤੀ ਗਈ ਹੈ। ਰੇਲ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਹਰਸ਼ ਵਰਧਨ ਤੇ ਹਰਸਿਮਰਤ ਕੌਰ ਬਾਦਲ ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ‘ਸਰਬੱਤ ਦਾ ਭਲਾ ਐਕਸਪ੍ਰੈਸ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਨਵੀਂ ਦਿੱਲੀ-ਲੁਧਿਆਣਾ ਇੰਟਰਸਿਟੀ ਹੁਣ ਸਰਬੱਤ ਦਾ ਭੱਲਾ ਐਕਸਪ੍ਰੈਸ ਤੇ ਲੋਹੀਆਂ ਖਾਸ ਤੱਕ ਜਾਵੇਗੀ। ਇਸ ਟਰੇਨ ਨੂੰ ਸ਼ੁੱਕਰਵਾਰ ਸਵੇਰੇ 6.30 ਵਜੇ ਹਰੀ ਝੰਡੀ ਦਿੱਤੀ ਗਈ। ਇਹ ਟਰੇਨ ਸ਼ੁੱਕਰਵਾਰ ਦੁਪਹਿਰ 2.38 ਵਜੇ ਸੁਲਤਾਨਪੁਰ ਲੋਧੀ ਪਹੁੰਚੇਗੀ ਜਿੱਥੇ ਇਸਦਾ ਰਵਾਇਤੀ ਸਵਾਗਤ ਕੀਤਾ ਜਾਵੇਗਾ।
गुरु नानक देव जी के 550वें प्रकाश पर्व से पूर्व आज मंत्री @HarsimratBadal_ जी और मंत्री @DrHarshvardhan जी के साथ दिल्ली-लोहियां खास जाने वाली ट्रेन 'सरबत दा भला एक्सप्रेस' को हरी झंडी दिखा कर रवाना किया।https://t.co/RPsQGGGwoe pic.twitter.com/deICj1lGGj
— Piyush Goyal (@PiyushGoyal) October 4, 2019
ਲੁਧਿਆਣਾ ਸ਼ਤਾਬਦੀ ਨੂੰ ਟਾਈਮ ਟੇਬਲ ‘ਚ ਹੀ ਇੰਟਰਸਿਟੀ ਐਕਸਪ੍ਰੈਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇੰਟਰਸਿਟੀ ਐਕਸਪ੍ਰੈਸ ਬਣਨ ਕਾਰਨ ਇਸ ਦਾ ਕਿਰਾਇਆ ਵੀ ਘਟ ਹੋਵੇਗਾ। ਇਸ ਵਿਚ ਜਨਰਲ ਸ਼੍ਰੇਣੀ ਦੇ ਕੋਚ ਵੀ ਹੋਣਗੇ, ਜਿਸ ‘ਚ ਲੋਕ ਜਨਰਲ ਟਿਕਟ ਲੈ ਕੇ ਯਾਤਰਾ ਕਰ ਸਕਣਗੇ। ਇਸਦੇ ਨਾਲ ਹੀ ਇਹ ਕਈ ਸਟੇਸ਼ਨਾਂ ‘ਤੇ ਰੁਕੇਗੀ।
ਦੱਸਣਯੋਗ ਹੈ ਇਹ ਟਰੇਨ ਨਵੀਂ ਦਿੱਲੀ ਤੋਂ ਸ਼ਕੂਰਬਸਤੀ, ਬਹਾਦਰਗੜ੍ਹ, ਰੋਹਤਕ, ਜੀਂਦ, ਨਰਵਾਨਾ, ਜਾਖਲ, ਸੰਗਰੂਰ, ਧੂਰੀ, ਲੁਧਿਆਣਾ, ਮੋਗਾ, ਜਲੰਧਰ ਸ਼ਹਿਰ, ਸੁਲਤਾਨਪੁਰ ਲੋਧੀ ਤੋਂ ਲੋਹੀਆਂ ਖਾਸ ਤੱਕ ਜਾਵੇਗੀ।