ਨਵੀਂ ਦਿੱਲੀ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਸਿੰਘੂ-ਕੁੰਡਲੀ ਬਾਰਡਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਕਿਸਾਨਾਂ ਦੀ ਹਿਮਾਇਤ ਕਰਨ ਪਹੁੰਚੇ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਅੰਦੋਲਨ ‘ਚ ਖੁਦਕੁਸ਼ੀ ਕਰ ਲਈ। ਆਤਮਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਅਤੇ ਕਿਸਾਨਾਂ ਦੇ ਨਾਮ ਇੱਕ ਸੁਸਾਇਡ ਨੋਟ ਵੀ ਲਿਖਿਆ ਸੀ। ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਲਿਖਿਆ ਕਿ-
ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਹਨ। ਬਹੁਤ ਦਿਲ ਦੁਖਿਆ ਹੈ। ਸਰਕਾਰ ਨਿਆਂ ਨਹੀਂ ਦੇ ਰਹੀ, ਜੁਲਮ ਹੈ, ਜੁਲਮ ਕਰਨਾ ਪਾਪ ਹੈ, ਜੁਲਮ ਸਹਿਣਾ ਵੀ ਪਾਪ ਹੈ।”
ਇਹਨਾਂ ਸ਼ਬਦਾਂ ਦੇ ਨਾਲ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਕੇਂਦਰ ਸਰਕਾਰ ਖਿਲਾਫ਼ ਆਪਣਾ ਵਿਰੋਧ ਜਤਾਉਂਦੇ ਹੋਏ ਖੁਦਕੁਸ਼ੀ ਕਰ ਲਈ। ਬਾਬਾ ਰਾਮ ਸਿੰਘ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਸਨ। ਅੱਜ ਸਵੇਰੇ ਹੀ ਬਾਬਾ ਰਾਮ ਸਿੰਘ ਨੇ ਸਿੰਘੂ ਬੌਰਡਰ ‘ਤੇ ਸਤਿਸੰਗ ਕੀਤਾ ਸੀ।