ਚੰਡੀਗੜ੍ਹ: ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਜਾ ਰਿਹਾ ਹੈ। ਉਹ ਰਾੜਾ ਸਾਹਿਬ ਕਰਮਸਰ ਦੇ ਮੌਜੂਦਾ ਮੁਖੀ ਸਨ। ਰਾਤ ਦੇ ਦੀਵਾਨ ਤੋਂ ਕੁਝ ਸਮਾਂ ਬਾਅਦ ਹੀ ਬਾਬਾ ਬਲਜਿੰਦਰ ਸਿੰਘ ਨੇ ਸਰੀਰ ਤਿਆਗ ਦਿੱਤਾ।
ਸੰਤ ਬਲਜਿੰਦਰ ਸਿੰਘ ਰਾਤ 12 ਵਜੇ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਵਿੱਚ ਕੀਰਤਨ ਕਰਕੇ ਗਏ ਸਨ। ਸਮਾਗਮ ਤੋਂ ਬਾਅਦ ਉਹ ਆਰਾਮ ਕਰਨ ਲਈ ਕਮਰੇ ਵਿੱਚ ਗਏ ਪਰ ਸਵੇਰ ਨੂੰ ਨਹੀਂ ਉਠੇ।