ਚੰਡੀਗੜ੍ਹ (ਅਵਤਾਰ ਸਿੰਘ) : ਗਾਂਧੀ ਸਮਾਰਕ ਨਿਧਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼, ਗਾਂਧੀ ਸਮਾਰਕ ਭਵਨ ਸੈਕਟਰ 16 ਵਿੱਚ ਪਿਛਲੇ ਚਾਰ ਸਾਲ ਤੋਂ ਚੱਲ ਰਿਹਾ ਰੇੜਕਾ ਖਤਮ ਹੋ ਗਿਆ ਹੈ। ਇਹ ਰੇੜਕਾ ਕੇਂਦਰੀ ਗਾਂਧੀ ਸਮਾਰਕ ਨਿਧਿ, ਰਾਜਘਾਟ, ਨਵੀਂ ਦਿੱਲੀ ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਖ਼ਤਮ ਹੋ ਗਿਆ। ਦੋਵਾਂ ਧਿਰਾਂ ਨੂੰ ਬੁਲਾ ਕੇ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੀਆਂ ਸਮੱਸਿਆਵਾਂ ਉਪਰ ਚਰਚਾ ਕਰਕੇ ਉਨ੍ਹਾਂ ਨੂੰ ਹੱਲ ਕਰਨ ‘ਤੇ ਸਹਿਮਤੀ ਹੋਈ ਅਤੇ ਟ੍ਰਸਟ ਦੇ ਨਵੇਂ ਮੈਂਬਰਾਂ ਦਾ ਐਲਾਨ ਕੀਤਾ ਗਿਆ।
ਨਵੇਂ ਟਰੱਸਟੀਆਂ ਵਿੱਚ ਪ੍ਰਧਾਨ – ਸੰਜੇ ਸਿੰਘ (ਗਾਂਧੀ ਸਮਾਰਕ ਨਿਧਿ ਰਾਜਘਾਟ, ਨਵੀਂ ਦਿੱਲੀ,) ਉਪ ਪ੍ਰਧਾਨ – ਸ਼੍ਰੀਮਤੀ ਨਿਰਮਲ ਦੱਤ (ਪ੍ਰਧਾਨ, ਖਾਦੀ ਆਸ਼ਰਮ ਪਾਣੀਪਤ), ਬਾਕੀ ਟਰੱਸਟੀਆਂ ਵਿਚ ਇਕ ਮੈਂਬਰ ਕੇਂਦਰੀ ਗਾਂਧੀ ਸਮਾਰਕ ਨਿਧਿ ਰਾਜਘਾਟ, ਰਾਜਬੀਰ ਸਿੰਘ ਰਾਵਤ, ਪੱਟੀਕਲਿਆਣਾ, ਬਲਬੀਰ ਸਿੰਘ, ਸੁਜਾਨਪੁਰ (ਪੰਜਾਬ), ਦੀਪਚੰਦ ਨਿਰਮੋਹੀ (ਪਾਣੀਪਤ), ਆਨੰਦ ਕੁਮਾਰ ਸ਼ਰਨ (ਸਮਾਲਖਾ) ਨਾਮਜ਼ਦ ਕੀਤੇ ਗਏ। ਇਹ ਜਾਣਕਾਰੀ ਡਾਇਰੈਕਟਰ ਦੇਵ ਰਾਜ ਤਿਆਗੀ ਅਤੇ ਸਕੱਤਰ ਆਨੰਦ ਕੁਮਾਰ ਸ਼ਰਨ ਵਲੋਂ ਜਾਰੀ ਪ੍ਰੈਸ ਬਿਆਨ ਦੁਆਰਾ ਦਿੱਤੀ ਗਈ।