ਮੁੰਬਈ: ਫਿਲਮ ਨਗਰੀ ਦੇ ਬੌਲੀਵੁੱਡ ਸਿਤਾਰੇ ਤੇ ਕਈ ਮਾਮਲਿਆਂ ਵਿੱਚ ਚਰਚਿਤ ਰਹਿਣ ਵਾਲੇ ਸੰਜੇ ਦੱਤ ਜੋ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਹੈ, ਨੇ 21 ਅਕਤੂਬਰ ਨੂੰ ਐਲਾਨ ਕੀਤਾ ਕਿ ਉਹ ਕੈਂਸਰ ਖ਼ਿਲਾਫ਼ ਲੜਾਈ ‘ਚੋਂ “ਜੇਤੂ” ਹੋ ਕੇ ਆਇਆ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਟਵਿਟਰ ‘ਤੇ ਧੰਨਵਾਦ ਕੀਤਾ ਹੈ।
My heart is filled with gratitude as I share this news with all of you today. Thank you 🙏🏻 pic.twitter.com/81sGvWWpoe
— Sanjay Dutt (@duttsanjay) October 21, 2020
61 ਸਾਲ ਦੇ ਐਕਟਰ ਨੇ ਆਪਣੇ ਬੱਚਿਆਂ ਸ਼ਾਹਰਾਨ ਅਤੇ ਇਕਰਾ ਜਿਨ੍ਹਾਂ ਦੀ ਉਮਰ ਅੱਜ 10 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ ਟਵਿੱਟਰ ’ਤੇ ਇਹ ਖੁਸ਼ ਖਬਰ ਸਾਂਝੀ ਕੀਤੀ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਭਰੇ ਸਨ। ਪਰ ਰੱਬ ਦੀ ਮੇਹਰ ਨਾਲ ਔਖਾ ਸਮਾਂ ਬੀਤ ਗਿਆ। ਅੱਜ ਮੇਰੇ ਬੱਚਿਆਂ ਦੇ ਜਨਮ ਦਿਨ ਮੌਕੇ ਮੈਂ ਜੇਤੂ ਹੋ ਕੇ ਆਇਆ ਹਾਂ। ਮੈਂ ਸਭ ਦਾ ਸ਼ੁਕਰਗੁਜਾਰ ਹਾਂ।