ਸਾਨੀਆ ਮਿਰਜ਼ਾ ਨੇ ਖੇਡਿਆ ਆਖਰੀ ਗਰੈਂਡ ਸਲੈਮ ਟੂਰਨਾਮੈਂਟ, ਭਾਸ਼ਣ ਦੌਰਾਨ ਹੋਈ ਭਾਵੁਕ

Prabhjot Kaur
2 Min Read

ਨਿਊਜ਼ ਡੈਸਕ: ਭਾਰਤ ਦੀ ਸਟਾਰ ਖਿਡਾਰਣ ਸਾਨੀਆ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਆਪਣੇ ਕਰਿਅਰ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਖੇਡਿਆ। ਸਾਨੀਆ ਦਾ ਇਸ ਸਫਰ ਨੂੰ ਖਿਤਾਬ ਦੇ ਨਾਲ ਖਤਮ ਕਰਨ ਦਾ ਸੁਫਨਾ ਸੀ, ਪਰ ਆਸਟਰੇਲੀਅਨ ਓਪਨ ਦੇ ਫਾਇਨਲ ਵਿੱਚ ਸਟੈਫਨੀ ਅਤੇ ਮਾਤੋਸ ਦੀ ਜੋੜੀ ਵਲੋਂ ਸਾਨਿਆ ਅਤੇ ਰੋਹਨ ਬੋਪੰਨਾ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਜਦੋਂ ਸਾਨੀਆ ਟੁੱਟੇ ਹੋਏ ਸੁਫਨੇ ਨਾਲ ਜਦੋਂ ਸਾਨੀਆ ਰਨਰ ਅਪ ਟਰਾਫੀ ਲੈਣ ਆਈ ਤਾਂ 56 ਸਕਿੰਟ ਰੋਈ ਤੇ ਉੱਥੇ ਕੋਰਟ ‘ਚ ਮੌਜੂਦ ਹਰ ਇੱਕ ਭਾਰਤੀ ਦਰਸ਼ਕ ਦੀ ਅੱਖਾਂ ‘ਚ ਵੀ ਹੰਝੂ ਆ ਗਏ ਅਤੇ ਉਨ੍ਹਾਂ ਦੇ ਕਹੇ ਸ਼ਬਦਾਂ ਨੂੰ ਸੁਣ ਕੇ ਦੇਸ਼ ਦਾ ਹਰ ਇੱਕ ਫੈਨ ਵੀ ਰੋਇਆ।

ਸਾਨੀਆ ਰਨਰ ਅਪ ਟਰਾਫੀ ਲੈਣ ਤੋਂ ਬਾਅਦ ਮਾਈਕ ਅੱਗੇ ਆਈ ਤੇ ਹਰ ਕੋਈ ਆਪਣੀ ਥਾਂ ‘ਤੇ ਹੀ ਉਨ੍ਹਾਂ ਦੇ ਸਨਮਾਨ ਵਿੱਚ ਖੜ੍ਹਾ ਹੋ ਗਿਆ। ਉਨ੍ਹਾਂ ਨੇ ਮੁਸਕੁਰਾਹਟ ਦੇ ਨਾਲ ਆਪਣੇ ਦਿਲ ਦੀ ਗੱਲ ਕਹਿਣੀ ਸ਼ੁਰੂ ਕੀਤੀ ਤੇ ਬੋਲਦੇ-ਬੋਲਦੇ ਭਾਵੁਕ ਹੋ ਗਈ। ਸਾਨੀਆ ਨੇ ਭਰੇ ਮਨ ਨਾਲ ਆਸਟਰੇਲੀਅਨ ਓਪਨ ਦੇ ਆਪਣੇ ਸਫਰ ਨੂੰ ਯਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਹ ਹੰਝੂ ਖੁਸ਼ੀ ਦੇ ਹਨ ਤੇ ਮੈਂ ਮਾਤੋਸ-ਸਟੈਫਨੀ ਤੋਂ ਇਹ ਖੁਸ਼ੀ ਦੇ ਪਲ ਖੋਹਣਾ ਨਹੀਂ ਚਾਹੁੰਦੀ, ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਪੁੱਤਰ ਦੇ ਸਾਹਮਣੇ ਗਰੈਂਡ ਸਲੈਮ ਖੇਡਾਂਗੀ।

- Advertisement -

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment