ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸਵਦੇਸ਼ੀ ਇੰਸਟੈਂਟ ਮੈਸੇਜਿੰਗ ਐਪ ‘ਸੰਦੇਸ’ ਲਾਂਚ ਕਰ ਦਿੱਤਾ ਹੈ। ਇਸ ਨੂੰ ਫ਼ਿਲਹਾਲ ਸਰਕਾਰੀ ਮੁਲਾਜ਼ਮਾਂ ਵੱਲੋਂ ਇਸੇਤਮਾਲ ਕੀਤਾ ਜਾਵੇਗਾ। ਬਾਅਦ ‘ਚ ਇਹ ਆਮ ਜਨਤਾ ਲਈ ਉਪਲਬਧ ਹੋਵੇਗਾ। ‘ਸੰਦੇਸ’ ਐਪ ਦੀ ਟੈਸਟਿੰਗ ਚੱਲ ਰਹੀ ਹੈ, ਪਿਛਲੇ ਸਾਲ 2020 ‘ਚ ਕੇਂਦਰੀ ਮੰਤਰੀ ਰਵੀਸ਼ੰਕਰ ਨੇ ਐਲਾਨ ਕੀਤਾ ਸੀ ਕਿ ਜਲਦ ਹੀ ਅਸੀਂ ਵ੍ਹਟਸਐਪ ਦੀ ਟੱਕਰ ਦਾ ਐਪ ਲਿਆਉਣ ਦਾ ਰਹੇ ਹਾਂ, ਜੋ ਹੁਣ ਦਿੱਸ ਰਿਹਾ ਹੈ।
ਅਧਿਕਾਰਤ ਵੈੱਬਸਾਈਟ GIMS.gov.in ‘ਤੇ ਜਾ ਕੇ ਇਸ ਐਪ ਦੇ ਬਾਰੇ ‘ਚ ਜਾਣਕਾਰੀ ਲਈ ਜਾ ਸਕਦੀ ਹੈ।
ਜਦੋਂ ਤੁਸੀਂ ਵੀ GIMS.gov.in ‘ਤੇ ਜਾਓਗੇ ਤਾਂ ‘ਸੰਦੇਸ’ ਐਪ ਬਾਰੇ ‘ਚ ਜਾਣਕਾਰੀ ਮਿਲੇਗੀ, ਕਿਵੇਂ ਸਾਈਨ ਇਨ ਹੋਵੇਗਾ, ਪ੍ਰਾਈਵੇਸੀ ਪਾਲਿਸੀ ਤੇ ਓਟੀਪੀ ਤੋਂ ਸਬੰਧਿਤ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ।
ਇਸ ਸਰਕਾਰੀ ਚੈਂਟਿੰਗ ਐਪ ਨੂੰ ਗਵਰਨਮੈਂਟ ਇੰਸਟੈਂਟ ਮੈਸੇਜਿੰਗ ਸਿਸਟਮ (GIMS) ਕਿਹਾ ਜਾਵੇਗਾ। ਸਰਕਾਰ ਜਲਦ ਹੀ ਆਮ ਨਾਗਰਿਕਾਂ ਨੂੰ ਇਸ ਐਪ ਨੂੰ ਉਪਲਬਧ ਕਰਵਾਉਣ ਜਾ ਰਹੀ ਹੈ।
ਹਾਲ ਹੀ ‘ਚ ਵ੍ਹਟਸਐਪ ਪ੍ਰਾਈਵੇਸੀ ਨੂੰ ਲੈ ਕੇ ਬੈਕਫੁੱਟ ‘ਤੇ ਹੈ। ਦੁਨੀਆ ਭਰ ‘ਚ ਕੰਪਨੀ ਨੂੰ ਵਿਰੋਧ ਝੇਲਣਾ ਪੈ ਰਿਹਾ ਹੈ। ਫ਼ਿਲਹਾਲ ”ਸੰਦੇਸ” ਐਪ ਲੋਕਾਂ ‘ਚ ਪਹੁੰਚਣ ਤੋਂ ਪਹਿਲਾਂ ਆਪਣੇ ਆਖਰੀ ਪ੍ਰੀਖਣ ‘ਤੇ ਹੈ। ਛੇਤੀ ਹੀ ਸਵਦੇਸ਼ੀ ਮੈਸੇਜਿੰਗ ਐਪ ਸੰਦੇਸ਼ ਹਰ ਸਮਾਰਟ ਫੋਨ ਦਾ ਸ਼ਿੰਗਾਰ ਬਣੇਗੀ ਅਜਿਹੀ ਆਸ ਕੀਤੀ ਜਾ ਰਹੀ ਹੈ।