ਸੰਦੀਪ ਨੰਗਲ ਅੰਬੀਆ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ

TeamGlobalPunjab
1 Min Read

ਚੰਡੀਗੜ੍ਹ: ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਅੰਬੀਆ ਨੰਗਲ ਦਾ ਅੰਤਿਮ ਸਸਕਾਰ  19 ਮਾਰਚ ਨੂੰ  ਉੁਨ੍ਹਾਂ ਦੇ ਪਿੰਡ ਨੰਗਲ ਅੰਬੀਆ ਵਿਚ ਕੀਤਾ ਜਾਵੇਗਾ ।ਸੰਦੀਪ ਦੇ ਪਰਿਵਾਰ ਨੇ ਪੁਲਿਸ ਦੀ ਕਾਰਵਾਈ ਉੱਤੇ ਸੰਤੁਸ਼ਟੀ ਕਰਦੇ ਹੋਏ  ਪੰਜਾਬ ਸਰਕਾਰ ਤੋਂ ਸੰਦੀਪ ਕਤਲ ਕੇਸ ਦੀ ਜਾਂਚ ਕਰਨ ਅਤੇ ਦੋਸ਼ੀਆ ਨੂੰ ਗ੍ਰਿਫ਼ਤਾਰੀ ਤੱਕ ਕਿਸੇ ਵੀ ਅਧਿਕਾਰੀ ਨੂੰ ਨਾ ਬਦਲਣ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਕੋਦਰ ਦੇ ਪਿੰਡ ਮੱਲੀਆ ਦੇ ਕਬੱਡੀ ਕੱਪ ਟੂਰਨਾਮੈਂਟ ਉੱਤੇ ਕਬੱਡੀ ਦੇ ਨਾਮਵਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਦਿੱਤੀਆ ਸਨ ਅਤੇ ਉਸਦੀ ਮੌਤ ਹੋ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment