ਚੰਡੀਗੜ੍ਹ: ਪੰਜਾਬ ‘ਚ ਦੁਕਾਨਾਂ ‘ਤੇ ਖੁੱਲ੍ਹੇਆਮ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ ਤੇ ਦੁੱਧ ਦਾ ਵੀ ਇਹੀ ਹਾਲ ਹੈ। ਅਜਿਹੇ ‘ਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਇਹ ਖੁਲਾਸਾ ਹੋਇਆ ਹੈ। ਜਾਂਚ ‘ਚ 2023-24 ‘ਚ ਦੇਸੀ ਘਿਓ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ।
ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 88 ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਖੋਏ ਦੇ 26 ਫੀਸਦੀ ਨਮੂਨੇ ਫੇਲ੍ਹ ਹੋਏ ਹਨ। ਪਿਛਲੇ ਤਿੰਨ ਸਾਲਾਂ ਵਿੱਚ 20,988 ਦੁੱਧ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 3712 ਸੈਂਪਲ ਗਲਤ ਪਾਏ ਗਏ। ਸਾਲ 2023-24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ। ਇਸ ਵਿੱਚ 929 ਨਮੂਨੇ ਫੇਲ੍ਹ ਹੋਏ।
ਪੂਜਾ ਲਈ ਵਰਤਿਆ ਜਾਣ ਵਾਲਾ ਘਿਓ ਵੀ ਨਹੀਂ ਸ਼ੁੱਧ
ਸਾਲ 2023-24 ਵਿੱਚ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਦਾਇਰ ਕੀਤੇ ਸਨ। ਇਨ੍ਹਾਂ ਵਿੱਚੋਂ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਪਿਛਲੇ ਤਿੰਨ ਸਾਲਾਂ ਵਿੱਚ 194 ਫੇਲ ਸੈਂਪਲਾਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਫੇਲ ਹੋਏ ਕੁਝ ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਜਾਂ ਮਿਲਕ ਪਾਊਡਰ ਜਾਂ ਯੂਰੀਆ ਆਦਿ ਦੀ ਮਿਲਾਵਟ ਪਾਈ ਗਈ ਹੈ। ਸੂਤਰਾਂ ਅਨੁਸਾਰ ਪੂਜਾ ਲਈ ਵਰਤੇ ਜਾਣ ਵਾਲੇ ਘਿਓ ਵਿੱਚ ਰਿਫਾਇੰਡ ਅਤੇ ਹੋਰ ਸਮੱਗਰੀ ਪਾਈ ਗਈ ਹੈ। ਇਨ੍ਹਾਂ ਵਿੱਚ ਦਸ ਫ਼ੀਸਦੀ ਘਿਓ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਸਵੇਰੇ ਇੱਕ ਚੱਮਚ ਦੇਸੀ ਘਿਓ ਖਾਣ ਦੇ ਫਾਇਦੇ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।