ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ‘ਤੇ ਜਾਨਲੇਵਾ ਹਮ.ਲਾ ਹੋਇਆ ਹੈ। ਸੋਮੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸ ‘ਤੇ ਹਮ.ਲਾ ਕੀਤਾ ਗਿਆ ਅਤੇ ਉਸ ਦਾ ਹੱਥ ਤੋੜ ਦਿੱਤਾ ਗਿਆ। ਉਸ ਨੂੰ ਕਈ ਸੱਟਾਂ ਵੀ ਲੱਗੀਆਂ ਹਨ।
ਦੱਸ ਦਈਏ ਕਿ ਸੋਮੀ ਅਲੀ ਇੱਕ ਸੋਸ਼ਲ ਵਰਕਰ ਵੀ ਹੈ। 48 ਸਾਲਾ ਸੋਮੀ ਦਾ ਕਹਿਣਾ ਹੈ ਕਿ ਉਹ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਬਚਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ। ਸੋਮੀ ਨੇ ਕਿਹਾ ਕਿ ਪੀੜਤਾਂ ਨੂੰ ਉਦੋਂ ਤੱਕ ਕਾਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਜਦੋਂ ਤੱਕ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਕੱਢਿਆ ਜਾਂਦਾ। ਪਰ ਇਸ ਮਾਮਲੇ ਵਿਚ ਉਸ ਦਾ ਤਜਰਬਾ ਥੋੜ੍ਹਾ ਵੱਖਰਾ ਸੀ ਕਿਉਂਕਿ ਉਹ ਬਾਹਰ ਕੁਝ ਲੋਕਾਂ ਨਾਲ ਤਸਕਰਾਂ ਦੀ ਉਡੀਕ ਕਰ ਰਹੀ ਸੀ।
ਅਭਿਨੇਤਰੀ ਅਨੁਸਾਰ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਇਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਤਸਕਰਾਂ ਨੇ ਉਸ ਦਾ ਹੱਥ ਮਰੋੜ ਦਿੱਤਾ। ਇਸ ਕਾਰਨ ਉਸ ਦੇ ਹੱਥ ਦੀ ਹੱਡੀ ਟੁੱਟ ਗਈ। ਸੋਮੀ ਨੇ ਦੱਸਿਆ, ਜਿਵੇਂ ਹੀ ਮੈਂ ਪੀੜਤ ਨੂੰ ਬਚਾਉਣ ਲਈ ਆਪਣੀ ਕਾਰ ਤੋਂ ਬਾਹਰ ਨਿਕਲੀ ਤਾਂ ਅਚਾਨਕ ਤਸਕਰ ਆ ਗਏ, ਉਨ੍ਹਾਂ ‘ਚੋਂ ਇਕ ਨੇ ਮੇਰਾ ਖੱਬਾ ਹੱਥ ਫੜ ਕੇ ਇਸ ਤਰ੍ਹਾਂ ਮਰੋੜਿਆ ਕਿ ਮੈਂ ਦਰਦ ਨਾਲ ਚੀਕਣ ਲੱਗ ਪਈ। ਅਦਾਕਾਰਾ ਮੁਤਾਬਕ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ 6 ਤੋਂ 8 ਹਫ਼ਤੇ ਲੱਗ ਸਕਦੇ ਹਨ। ਉਸ ਦਾ ਗੁੱਟ ਬਹੁਤ ਸੁੱਜਿਆ ਹੋਇਆ ਹੈ। ਡਾਕਟਰ ਨੇ ਉਸ ਨੂੰ ਕੁਝ ਸਮੇਂ ਲਈ ਹੱਥ ‘ਤੇ ਪਲਾਸਟਰ ਰੱਖਣ ਲਈ ਕਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।