BB Weekend Ka Vaar : ਅੱਜ ਪ੍ਰਤੀਕ ਸਹਿਜਪਾਲ ਦੀ ਕਲਾਸ ਲਗਾਉਣਗੇ ਸਲਮਾਨ ਖਾਨ

TeamGlobalPunjab
1 Min Read

ਨਿਊਜ਼ ਡੈਸਕ: ਪ੍ਰਤੀਕ ਸਹਿਜਪਾਲ ਨੇ ਪਹਿਲੇ ਦਿਨ ਤੋਂ ਜੰਗਲਵਾਸੀਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਤੇ ਆਪਣੇ ਜ਼ਿੱਦੀ ਸੁਭਾਅ ਦੇ ਚਲਦਿਆਂ ਪ੍ਰਤੀਕ ਨੇ ਕੁੱਝ ਅਜਿਹਾ ਕਰ ਦਿੱਤਾ, ਜਿਸ ਦੇ ਨਾਲ ਉਨ੍ਹਾਂ ਨੂੰ ਨਾ ਸਿਰਫ ਘਰਵਾਲੇ ਬਲਕਿ ਹੁਣ ਸਲਮਾਨ ਖਾਣ ਦੇ ਗ਼ੁੱਸੇ ਦਾ ਵੀ ਸਾਹਮਣਾ ਕਰਨਾ ਪਵੇਗਾ।

ਚੈਨਲ ਵੱਲੋਂ ਸੋਸ਼ਲ ਮੀਡੀਆ ‘ਤੇ ਜਿਹੜਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ, ਉਸ ‘ਚ ਸਲਮਾਨ ਖਾਨ ਕਾਫੀ ਗੁੱਸੇ ’ਚ ਨਜ਼ਰ ਆ ਰਹੇ ਹਨ। ਸਲਮਾਨ ਉਸ ਘਟਨਾ ਤੋਂ ਨਾਰਾਜ਼ ਹਨ, ਜਿਸ ‘ਚ ਪ੍ਰਤੀਕ ਨੇ ਬਾਥਰੂਮ ਦੇ ਦਰਵਾਜ਼ੇ ਦਾ ਲੋਕ ਉਤਾਰਿਆ ਜਦੋਂ ਵਿਧੀ ਅੰਦਰ ਨਹਾ ਰਹੀ ਸੀ।

ਸਲਮਾਨ, ਪ੍ਰਤੀਕ ਨੂੰ ਕਹਿੰਦੇ ਹਨ ਕਿ, ‘ਕੋਈ ਜੇਕਰ ਕਹਿ ਰਿਹਾ ਹੈ ਕਿ ਮੇਰੀ ਮਾਂ – ਭੈਣ ਬਾਥਰੂਮ ਵਿੱਚ ਹੁੰਦੀ, ਮੈਂ ਉਦੋਂ ਵੀ ਇਹ ਕਰਦਾ ਗੇਮ ਲਈ। ਮਤਲਬ ਮਾਂ ਅਤੇ ਭੈਣ ਗੇਮ ਤੋਂ ਬਹੁਤ ਉਪਰ ਹੈ। ਵਿਧੀ ਚਾਹੁੰਦੀ ਤਾਂ ਤੇਰੀਆਂ ਧੱਜੀਆਂ ਉਡਾ ਸਕਦੀ ਸੀ।’

- Advertisement -

Share this Article
Leave a comment