ਸਲਮਾਨ ਖਾਨ ਨੂੰ ਸਾਊਦੀ ਅਰਬ ‘ਚ ਮਿਲਿਆ ‘ਪਰਸਨੈਲਿਟੀ ਆਫ ਦਿ ਈਅਰ’ ਐਵਾਰਡ, ਸ਼ੇਅਰ ਕੀਤੀ ਇਵੈਂਟ ਦੀ ਫੋਟੋ

TeamGlobalPunjab
2 Min Read

ਮੁੰਬਈ- ਸਲਮਾਨ ਖਾਨ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਦੇਸ਼ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਉਨ੍ਹਾਂ ਦੇ ਪ੍ਰਸ਼ੰਸਕ ਹਨ ਜੋ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਜਿਸ ਤਰ੍ਹਾਂ ਦਾ ਕ੍ਰੇਜ਼ ਬਾਲੀਵੁੱਡ ‘ਚ ਸਲਮਾਨ ਦੀਆਂ ਫਿਲਮਾਂ ਨੂੰ ਲੈ ਕੇ ਦੇਖਣ ਨੂੰ ਮਿਲਦਾ ਹੈ ਅਜਿਹਾ ਸ਼ਾਇਦ ਹੀ ਕਿਸੇ ਹੋਰ ਅਦਾਕਾਰ ਲਈ ਹੋਵੇ। 56 ਸਾਲਾ ਸਲਮਾਨ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਅਤੇ ਆਉਣ ਵਾਲੀਆਂ ਫਿਲਮਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ, ਜਿਸ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ‘ਚ ਆਯੋਜਿਤ ਜੌਏ ਐਵਾਰਡਸ ‘ਚ ਸਨਮਾਨਿਤ ਕੀਤਾ ਗਿਆ ਸੀ।

ਸਲਮਾਨ ਖਾਨ ਨੇ ਐਤਵਾਰ ਨੂੰ ਐਵਾਰਡ ਫੰਕਸ਼ਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੂੰ ਪਰਸਨੈਲਿਟੀ ਆਫ ਦਿ ਈਅਰ ਐਵਾਰਡ ਦਿੱਤਾ ਗਿਆ। ਈਵੈਂਟ ‘ਚ ਸਲਮਾਨ ਖਾਨ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਮੇਰਾ ਭਰਾ ਬੁ ਨਸੀਰ… ਤੁਹਾਨੂੰ ਮਿਲ ਕੇ ਚੰਗਾ ਲੱਗਾ।’

ਸਲਮਾਨ ਦੀ ਪੋਸਟ ‘ਤੇ ਪ੍ਰਸ਼ੰਸਕਾਂ ਨੇ ਪਿਆਰ ਜਤਾਇਆ। ਇੱਕ ਪ੍ਰਸ਼ੰਸਕ ਨੇ ਕਿਹਾ, ‘ਵਧਾਈਆਂ ਸਰ।’ ਇੱਕ ਹੋਰ ਯੂਜ਼ਰ ਨੇ ਕਿਹਾ, ‘ਸੁਪਰ ਭਾਈ ਜਾਨ।’ ਇੱਕ ਯੂਜ਼ਰ ਨੇ ਲਿਖਿਆ, ‘ਬੈਸਟ ਭਾਈਜਾਨ।’

                                                               

- Advertisement -

ਹਾਲ ਹੀ ‘ਚ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਉਹ ਹਾਲੀਵੁੱਡ ਐਕਟਰ ਜੌਨ ਟ੍ਰੈਵੋਲਟਾ ਨੂੰ ਮਿਲਦੇ ਹਨ। ਆਪਣੇ ਆਪ ਨੂੰ ਹਾਲੀਵੁੱਡ ਐਕਟਰ ਤੋਂ ਜਾਣੂ ਕਰਵਾਉਂਦੇ ਹੋਏ ਸਲਮਾਨ ਕਹਿੰਦੇ ਹਨ, ‘ਮੈਂ ਭਾਰਤੀ ਫਿਲਮ ਇੰਡਸਟਰੀ ‘ਚ ਕੰਮ ਕਰਦਾ ਹਾਂ। ਮੇਰਾ ਨਾਮ ਸਲਮਾਨ ਖਾਨ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ‘ਟਾਈਗਰ 3’ ਦੀ ਬਾਕੀ ਬਚੀ ਸ਼ੂਟਿੰਗ ਪੂਰੀ ਕਰ ਲੈਣਗੇ। ਫਿਲਮ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਹੈ। ਇਸ ਤੋਂ ਇਲਾਵਾ ਉਸ ਕੋਲ ‘ਕਿੱਕ 2’, ‘ਕਭੀ ਈਦ ਕਭੀ ਦੀਵਾਲੀ’ ਅਤੇ ‘ਬਜਰੰਗੀ ਭਾਈਜਾਨ’ ਦੇ ਸੀਕਵਲ ਹਨ।

Share this Article
Leave a comment