ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਬੰਗ ਖਾਨ ਦੇ ਫੈਨਜ਼ ਨੂੰ ਜਿੱਥੇ ਬੇਸਬਰੀ ਨਾਲ ਬਿੱਗ ਬਾਸ 13 ਸ਼ੁਰੂ ਹੋਣ ਦਾ ਇੰਤਜ਼ਾਰ ਹੈ ਉੱਥੇ ਹੀ ਸਲਮਾਨ ਖਾਨ ਨੂੰ ਲੈ ਕੇ ਇੱਕ ਸ਼ਾਕਿੰਗ ਖਬਰ ਸਾਹਮਣੇ ਆਈ ਹੈ।
ਪਿੱਛਲੀ ਵਾਰ ਸਲਮਾਨ ਨੂੰ ਧਮਕੀ ਪੁਲਿਸ ਦੇ ਸਾਹਮਣੇ ਦਿੱਤੀ ਗਈ ਸੀ, ਇਸ ਵਾਰ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ ਹੈ। ਇਹ ਧਮਕੀ ਸਟੂਡੈਂਟ ਆਰਗਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ ਦੇ ਗਰੁੱਪ ਸੋਪੂ ਨੇ ਦਿੱਤੀ ਹੈ। ਸੋਪੂ ਦੀ ਧਮਕੀ ਵਾਲੀ ਫੇਸਬੁੱਕ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਇਸ ਦੀ ਜਾਂਚ ‘ਚ ਲੱਗ ਗਈ ਹੈ। ਦੱਸ ਦੇਈਏ ਹਿਰਣ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਦੀ ਅਪੀਲ ‘ਤੇ ਜੋਧਪੁਰ ‘ਚ 27 ਸਤੰਬਰ ਨੂੰ ਸੁਣਵਾਈ ਹੋਣੀ ਹੈ।
ਸੋਪੂ ਦੇ ਫੇਸਬੁੱਕ ਪੇਜ ਉੱਤੇ ਗੈਰੀ ਸ਼ੂਟਰ ਨਾਮਕ ਨੌਜਵਾਨ ਨੇ ਸਲਮਾਨ ਖਾਨ ਦੀ ਫੋਟੋ ‘ਤੇ ਲਾਲ ਕਰਾਸ ਲਗਾ ਕੇ ਲਿਖਿਆ ਹੈ ਕਿ ਸੋਚ ਲੈ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬੱਚ ਸਕਦਾ ਹੈ, ਪਰ ਬਿਸ਼ਨੋਈ ਸਮਾਜ ਤੇ ਸੋਪੂ ਪਾਰਟੀ ਦੇ ਕਾਨੂੰਨ ਨੇ ਤੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਸੋਪੂ ਦੀ ਅਦਾਲਤ ਵਿੱਚ ਤੂੰ ਦੋਸ਼ੀ ਹੈ। ਸਲਾਮ ਸ਼ਹੀਦਾ ਨੂੰ।
ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਸੀਪੀ ਧਰਮਿੰਦਰ ਯਾਦਵ ਨੇ ਦੱਸਿਆ ਕਿ ਪੁਲਿਸ ਕਿਸੇ ਵੀ ਸੈਲੀਬਰਿਟੀ ਨੂੰ ਪੇਸ਼ੀ ਦੌਰਾਨ ਪੂਰੀ ਸੁਰੱਖਿਆ ਦਿੰਦੀ ਹੈ ਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।