ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਆਉਣ ਵਾਲੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ ਸਲਮਾਨ ਖ਼ਾਨ ਆਪਣੀ ਸ਼ੂਟਿੰਗ ਦਾ ਸ਼ੈਡਿਊਲ ਸ਼ੁਰੂ ਕਰਨ ਲਈ ਰਸ਼ੀਆ ਲਈ ਰਵਾਨਾ ਹੋਏ ਹਨ। ਹਾਲ ਹੀ ‘ਚ ਦੋਵਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ।
ਇਸੇ ਦੌਰਾਨ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਇਆ ਹਨ, ਜਿਨ੍ਹਾਂ ‘ਚ ਸਲਮਾਨ ਨਜ਼ਰ ਆ ਰਹੇ ਹਨ। ਪਰ ਇਨ੍ਹਾਂ ਤਸਵੀਰਾਂ ‘ਚ ਸਲਮਾਨ ਖਾਨ ਨੂੰ ਪਹਿਚਾਨਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਤੁਸੀਂ ਕਦੇ ਸਲਮਾਨ ਖਾਨ ਨੂੰ ਇਸ ਲੁੱਕ ਵਿੱਚ ਵੇਖਿਆ ਨਹੀਂ ਹੋਵੇਗਾ। ਸਲਮਾਨ ਦੀਆਂ ਇਹ ਨਿਊ ਲੁਕ ਵਾਲੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਸਲਮਾਨ ਬ੍ਰਾਉਨ ਗੋਲਡਨ ਰੰਗ ਦੀ ਦਾੜ੍ਹੀ ਅਤੇ ਵਾਲਾਂ ‘ਚ ਨਜ਼ਰ ਆ ਰਹੇ ਹਨ। ਫਿਲਹਾਲ ‘ਟਾਈਗਰ 3’ ਦੇ ਸੈੱਟ ‘ਤੇ ਸਿਰਫ ਸਲਮਾਨ ਹੀ ਨਜ਼ਰ ਆਏ, ਕੈਟਰੀਨਾ ਕੈਫ ਕਿਤੇ ਨਜ਼ਰ ਨਹੀਂ ਆਈ।