ਮੋਗਾ: ਪੰਜਾਬ ‘ਚ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹੈ। ਮੋਗਾ ਵਿਖੇ ਪ੍ਰਬੰਧਕੀ ਕੰਪਲੈਕਸ ਤੋਂ ਬਾਅਦ ਹੁਣ ਫਲਾਈਓਵਰ ‘ਤੇ ਇੱਕ ਕੇਸਰੀ ਝੰਡਾ ਲਹਿਰਾ ਲਹਿਰਾਇਆ ਗਿਆ। ਲਗਾਤਾਰ ਤੀਸਰੀ ਘਟਨਾ ਵਾਪਰਨ ਨੂੰ ਲੈ ਕੇ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਮੋਗਾ ਕੋਟਕਪੂਰਾ ਬਾਈਪਾਸ ‘ਤੇ ਬਣੇ ਪੁਲ ‘ਤੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਇਹ ਝੰਡਾ ਲਗਾਇਆ ਗਿਆ। ਜਦੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਮੁਲਾਜ਼ਮਾਂ ਨੇ ਮੌਕੇ ‘ਤੇ ਆ ਕੇ ਕੇਸਰੀ ਝੰਡਾ ਕਬਜ਼ੇ ‘ਚ ਲੈ ਲਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ 10 ਦਿਨਾਂ ਅੰਦਰ ਮੋਗਾ ‘ਚ ਕੇਸਰੀ ਝੰਡਾ ਲਹਿਰਾਉਣ ਦੀ ਤੀਸਰੀ ਘਟਨਾ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਮੋਗਾ ਦੇ ਡੀਸੀ ਦਫ਼ਤਰ ਦੇ ਉੱਪਰ ਝੰਡਾ ਲਹਿਰਾਇਆ ਗਿਆ ਸੀ। ਉਸ ਤੋਂ ਬਾਅਦ 16 ਅਗਸਤ ਨੂੰ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿੱਚ ਵੀ ਝੰਡਾ ਲਗਾਇਆ ਗਿਆ ਸੀ।