ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿੱਚ ਖੇਤੀ ਕਾਨੂੰਨਾਂ ਸਬੰਧੀ ਹੋ ਰਹੀ ਬਹਿਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਅਤੇ ਕਾਂਗਰਸ ਵਿਧਾਇਕ ਆਪਸ ਵਿੱਚ ਭਿੜੇ ਗਏ।
ਤਲਖੀ ਵਾਲਾ ਮਾਹੌਲ ਉਸ ਵੇਲੇ ਬਣਿਆ ਜਦੋਂ ਚਰਨਜੀਤ ਚੰਨੀ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਵਾਰ-ਵਾਰ ਕਿਹਾ ਕਿ ਤੁਸੀਂ ਨਸ਼ਿਆਂ ਨਾਲ ਜੁੜੇ ਰਹੇ ਹੋ।
ਇਸ ਦੌਰਾਨ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਅਕਾਲੀ ਵਿਧਾਇਕਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਮੰਤਰੀ ਰਾਜਾ ਵੜਿੰਗ ਅਤੇ ਕਾਂਗਰਸ ਦੇ ਹੋਰ ਮੰਤਰੀ ਤੇ ਵਿਧਾਇਕ ਅਕਾਲੀਆ ਦੇ ਸਾਹਮਣੇ ਆ ਗਏ ਅਤੇ ਤਿੱਖੀ ਨੋਕ ਝੋਕ ਹੋਣ ਲੱਗੀ। ਇਸ ਦੌਰਾਨ ਵਿਧਾਨ ਸਭਾ ਦਾ ਸੈਸ਼ਨ ਕੁਝ ਸਮੇਂ ਲਈ ਉਠਾ ਦਿੱਤਾ ਗਿਆ ਅਤੇ ਫਿਰ ਵੀ ਅਕਾਲੀਆਂ ਅਤੇ ਕਾਂਗਰਸੀਆਂ ਦੀ ਨੋਕ ਝੋਕ ਜਾਰੀ ਰਹੀ।