ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਉਹ ਕਾਂਗਰਸ ਹਾਈ ਕਮਾਂਡ ਖਾਸ ਤੌਰ ’ਤੇ ਗਾਂਧੀ ਪਰਿਵਾਰ ਨਾਲ ਆਪਣੇ ਸਾਰੇ ਸੰਬੰਧ ਤੋੜ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਗਾਏ ਦੋਸ਼ਾਂ ਬਾਰੇ ਆਪਣੀ ਸੰਜੀਦਗੀ ਸਾਬਤ ਕਰਨ ਕਿਉਂਕਿ ਗਾਂਧੀ ਪਰਿਵਾਰ ਨੇ ਹੀ ਪੰਜਾਬ ਸਿਰ ਤੇ ਪੰਜ ਦਹਾਕੇ ਤੱਕ ਜਿਸ ਵਿਚੋਂ 9 ਸਾਲ ਮੁੱਖ ਮੰਤਰੀ ਵਜੋਂ ਕਾਂਗਰਸ ਸਿਰ ਮੜ੍ਹਿਆ ਸੀ।
ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਇਹਨਾਂ ਸਾਲਾਂ ਦੌਰਾਨ ਤੁਸੀਂ ਉਹਨਾਂ ਦੇ ਚਮਚੇ ਰਹੇ ਹੋ ਜਦਕਿ ਚਾਰ ਦਿਨ ਪਹਿਲਾਂ ਹੀ ਤੁਸੀਂ ਉਹਨਾਂ ਨਾਲ ਮੀਟਿੰਗ ਵਾਸਤੇ ਸਮਾਂ ਦੇਣ ਲਈ ਤਰਲੇ ਕੱਢਦੇ ਰਹੋ ਜਦੋਂ ਕਿ ਉਹਨਾਂ ਇਸ ਲਈ ਜਵਾਬ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਚਾਰ ਦਿਨਾਂ ਵਿਚ ਕੀ ਹੋਇਆ, ਇਸਦੀ ਜਾਣਕਾਰੀ ਤੁਸੀਂ ਸਾਂਝੀ ਜ਼ਰੂਰ ਕਰਿਓ ਤਾਂਜੋ ਪਤਾ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਦੇਸ ਵਿਰੋਧੀ ਗੱਦਾਰ ਸੁਭਾਅ ਦੇ ਮਾਲਕ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਰੰਧਾਵਾ ਨੂੰ ਆਖਿਆ ਕਿ ਤੁਸੀਂ ਹੁਣ ਗ੍ਰਹਿ ਮੰਤਰੀ ਹੋ। ਜੇਕਰ ਅਸੀਂ ਗੰਭੀਰਤਾ ਨਾਲ ਮੰਨੀਏ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਇਕ ਗੱਦਾਰ ਹਨ ਅਤੇ ਪਾਕਿਸਤਾਨੀ ਆਈ ਐਸ ਆਈ ਏਜੰਟ ਅਰੂਸਾ ਆਲਮ ਨਾਲ ਆਪਣੀ ਨੇੜਤਾ ਨਾਲ ਦੇਸਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ ਤਾਂ ਫਿਰ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਉਹਨਾਂ ਖਿਲਾਫ ਪਾਕਿਸਤਾਨੀ ਏਜੰਟ ਨਾਲ ਮਿਲ ਕੇ ਸਾਜ਼ਿਸ਼ਾਂ ਰਚਣ ਦਾ ਕੇਸ ਦਰਜ ਹੋਵੇ।
ਉਹਨਾਂ ਕਿਹਾ ਕਿ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਅਮਰਿੰਦਰ ਸਿੰਘ ਤੇ ਅਰੂਸਾ ਨਾਲ ਉਹਨਾਂ ਦੀਆਂ ਲੰਬੀਆਂ ਸ਼ਾਮਾਂ ਤੇ ਰਾਤਾਂ ਦੀਆਂ ਪਾਰਟੀਆਂ ਵਿਚ ਲੰਬਾ ਸਮਾਂ ਕਿਉਂ ਬਿਤਾਇਆ ਜਦੋਂ ਕਿ ਉਹ ਤਾਂ ਸਰਕਾਰੀ ਪਾਰਟੀਆਂ ਨਹੀਂ ਸਨ। ਨਹੀਂ ਤਾਂ ਤੁਸੀਂ ਜਵਾਬ ਦਿਓ ਅਤੇ ਮੰਨੋ ਕਿ ਤੁਸੀਂ ਵੀ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਗੁਨਾਹਾਂ ਦੇ ਭਾਈਵਾਲ ਸੀ ਤੇ ਪਛਤਾਵਾ ਕਰੋ। ਉਹਨਾਂ ਕਿਾ ਕਿ ਸਾਨੂੰ ਖੁਸ਼ੀ ਹੈ ਕਿ ਘੱਟ ਤੋਂ ਘੱਟ ਤੁਸੀਂ ਹੁਣ ਉਹਨਾਂ ਸਾਰੇ ਅਪਰਾਧਾਂ ਨੁੰ ਕਬੂਲ ਕਰਨਾ ਤਾਂ ਸ਼ੁਰੂ ਕੀਤਾ ਹੈ।
ਗਰੇਵਾਲ ਨੇ ਕਿਹਾ ਕਿ ਸਾਰਾ ਪੰਜਾਬ ਇਹ ਗੱਲ ਜਾਣਦਾ ਹੈ ਕਿ ਤੁਸੀਂ ਉਹਨਾਂ ਦੇ ਸਭ ਤੋਂ ਭਰੋਸੇਯੋਗ ਬੰਦੇ ਸੀ ਤੇ ਉਹਨਾਂ ਦੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਵਾਲੇ ਪ੍ਰਮੁੱਖ ਬੰਦੇ ਸੀ। ਹੁਣ ਜਦੋਂ ਉਹ ਸਾਰੀਆਂ ਯੋਜਨਾਵਾਂ ਬੇਨਕਾਬ ਹੋ ਰਹੀਆਂ ਹਨ ਤਾਂ ਤੁਸੀਂ ਸਾਨੂੰ ਇਸ ਲਈ ਰਾਜ਼ੀ ਕਰਨਾ ਚਾਹੁੰਦੇ ਹੋ ਕਿ ਤੁਸੀਂ ਉਹਨਾਂ ਦੇ ਅਪਰਾਧਾਂ ਦੇ ਭਾਈਵਾਲ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਗੁਨਾਹ ਧੋਤੇ ਨਹੀਂ ਜਾਣੇ।
ਅਕਾਲੀ ਆਗੂ ਨੇ ਰੰਧਾਵਾ ਨੁੰ ਚੁਣੌਤੀ ਦਿੱਤੀ ਕਿ ਉਹ ਇਮਾਨਦਾਰੀ ਤੇ ਹੌਂਸਲਾ ਵਿਖਾਉਣ ਅਤੇ ਐਲਾਨ ਕਰੋ ਕਿ ਤੁਸੀਂ ਉਸ ਗਾਂਧੀ ਪਰਿਵਾਰ ਨਾਲ ਨਹੀਂ ਚੱਲੋਗੇ ਜਿਸਨੇ ਦਹਾਕਿਆਂ ਤੱਕ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ। ਹੁਣ ਤੁਸੀਂ ਦਲੇਰ ਬਣੋ ਤੇ ਆਪਣੀ ਕਹੀ ਗੱਲ ’ਤੇ ਕਾਰਵਾਈ ਕਰੋ।