ਕੋਰੋਨਾ ਦੀ ਲਪੇਟ ‘ਚ ਆਏ ਸਚਿਨ ਤੇਂਦੁਲਕਰ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਟੀਮ ਦੇ ਚੋਟੀ ਦੇ ਬੱਲੇਬਾਜ਼ ਸਚਿਨ ਤੇਂਦੁਲਕਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਸਚਿਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸਚਿਨ ਨੇ ਟਵੀਟ ਕਰਕੇ ਦੱਸਿਆ ਕਿ ਉਹ ਕੋਰੋਨਾ ਤੋਂ ਬਚਾਅ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਹੇ ਹਨ, ਪਰ ਉਹ ਅੱਜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਬਾਕੀ ਸਾਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਚਿਨ ਨੇ ਹਾਲ ਹੀ ਵਿਚ ਰੋਡ ਸੇਫਟੀ ਵਰਲਡ ਸੀਰੀਜ਼ ਵਿੱਚ ਹਿੱਸਾ ਲਿਆ ਸੀ ਅਤੇ ਇੰਡੀਆ ਲੈਜੇਂਡਜ਼ ਦੀ ਟੀਮ ਨੇ ਫਾਈਨਲ ਮੈਚ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕੀਤਾ ਸੀ।

ਸਚਿਨ ਨੇ ਟਵੀਟ ਕਰਦਿਆਂ ਲਿਖਿਆ, ਮੈਂ ਲਗਾਤਾਰ ਆਪਣੀ ਟੈਸਟਿੰਗ ਕਰਵਾ ਰਿਹਾ ਸੀ ਅਤੇ ਸਾਰੀ ਜ਼ਰੂਰੀ ਸਾਵਧਾਨੀਆਂ ਵਰਤ ਰਿਹਾ ਸੀ ਤਾਂ ਕਿ ਕੋਰੋਨਾ ਮੇਰੇ ਤੋਂ ਦੂਰ ਰਹੇ। ਹਾਲਾਂਕਿ ਅੱਜ ਹਲਕੇ ਲੱਛਣਾਂ ਤੋਂ ਬਾਅਦ ਪਾਜ਼ੀਟਿਵ ਪਾਇਆ ਗਿਆ ਹਾਂ। ਘਰ ਦੇ ਬਾਕੀ ਸਾਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮੈਂ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਰਿਹਾ ਹਾਂ ਅਤੇ ਡਾਕਟਰ ਵੱਲੋਂ ਦੱਸੇ ਗਏ ਸਾਰੇ ਪ੍ਰੋਟੋਕੋਲ ਨੂੰ ਵੀ ਫਾਲੋ ਕਰ ਰਿਹਾ ਹਾਂ। ਮੈਂ ਸਾਰੇ ਹੈਲਥ ਵਰਕਰਾਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ ਜੋ ਮੈਨੂੰ ਪੂਰੇ ਦੇਸ਼ ਭਰ ਤੋਂ ਸਪੋਰਟ ਕਰ ਰਹੇ ਹਨ। ਸਾਰੇ ਆਪਣਾ ਧਿਆਨ ਰੱਖੋ।

Share This Article
Leave a Comment