ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਸ੍ਰੀ ਦਰਬਾਰ ਸਾਹਿਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕਰ ਰਹੇ ਨੇ ਮੁਲਾਕਾਤ

Rajneet Kaur
1 Min Read

ਅੰਮ੍ਰਿਤਸਰ: ‘ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਹਨ।  ਉਨ੍ਹਾਂ ਦੀ ਮੁਲਾਕਾਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ  ਸਕੱਤਰੇਤ ਵਿਖੇ ਚੱਲ ਰਹੀ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਥਾਣਾ ਵਿਖੇ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੱਸ ਵਾਲੀ ਪਾਲਕੀ ‘ਚ ਲੈ ਕੇ ਜਾਣ ਤੋਂ ਬਾਅਦ ਛਿੜੇ ਵਿਵਾਦ ਤੋਂ ਬਾਅਦ ਜਥੇਦਾਰ ਵਲੋਂ ਧਰਨੇ, ਪ੍ਰਦਰਸ਼ਨ ਤੇ ਝਗੜੇ ਵਾਲੀਆਂ ਥਾਵਾਂ ‘ਤੇ ਪਾਵਨ ਸਰੂਪ ਨੂੰ ਲਿਜਾਉਣ ਸਬੰਧੀ 16 ਮੈਂਬਰੀ ਸਬ ਕਮੇਟੀ ਬਣਾਈ ਗਈ ਸੀ। ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਵੀ ਕੀਤਾ ਸੀ।

ਕਮੇਟੀ ਦੇ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਮਾਹਲਪੁਰੀ ਹਾਲ ਵਿਖੇ 6 ਮਾਰਚ ਨੂੰ ਦੁਪਿਹਰ 12:30 ਵਜੇ ਇਸ ਸਬੰਧੀ ਮੀਟਿੰਗ ਰੱਖੀ ਗਈ ਹੈ ਜੋ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਹਿ ਸਮੇਂ ‘ਚ ਦੇਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment