ਮਾਸਕੋ: ਰੂਸ ਵਿੱਚ ਵਿਰੋਧੀ ਧਿਰ ਦੇ ਲੀਡਰ ਐਲੇਕਸੀ ਨਵਲਨੀ ਨੂੰ ਜਹਾਜ਼ ਯਾਤਰਾ ਦੌਰਾਨ ਚਾਹ ‘ਚ ਜ਼ਹਿਰ ਮਿਲਾ ਕੇ ਦਿੱਤਾ ਗਿਆ। ਜ਼ਹਿਰ ਵਾਲੀ ਚਾਹ ਪੀਣ ਨਾਲ ਵਿਰੋਧੀ ਧਿਰ ਦੇ ਲੀਡਰ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਨਵਲਨੀ ਇਸ ਸਮੇਂ ਕੋਮਾ ਵਿਚ ਹਨ ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਅਲੈਕਸੀ ਨਵਲਨੀ ਦੀ ਸਪੋਕਸਪਰਸਨ ਕੀਰਾ ਯਾਰਮਯਸ਼ ਨੇ ਇਹ ਜਾਣਕਾਰੀ ਦਿੱਤੀ ਹੈ।
ਕੀਰਾ ਨੇ ਦੱਸਿਆ ਕਿ ਵੀਰਵਾਰ ਨੂੰ ਵਿਰੋਧੀ ਧਿਰ ਦੇ ਲੀਡਰ ਕਿਸੇ ਕੰਮ ਤੋਂ ਸਾਇਬੇਰੀਆ ਗਏ ਹੋਏ ਸਨ ਅਤੇ ਉਹ ਮਾਸਕੋ ਵਾਪਸ ਆ ਰਹੇ ਸੀ ਜਦੋਂ ਇਹ ਘਟਨਾ ਵਾਪਰੀ।
ਕੀਰਾ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ – “ਨਵਲਨੀ ਨੂੰ ਬੇਹੱਦ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ, ਉਹ ਇਸ ਸਮੇਂ ਆਈਸੀਯੂ ਵਿੱਚ ਭਰਤੀ ਹਨ। ਅਸੀਂ ਸਮਝਦੇ ਹਾਂ ਕਿ ਵਿਰੋਧੀ ਧਿਰ ਦੇ ਲੀਡਰ ਨੂੰ ਚਾਹ ‘ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ ਗਿਆ ਹੈ, ਕਿਉਂਕਿ ਉਹ ਸਵੇਰੇ ਸਿਰਫ ਚਾਹ ਹੀ ਪੀਂਦੇ ਹਨ। ਕੀਰਾ ਨੇ ਡਾਕਟਰਾਂ ਦੇ ਹਵਾਲੇ ਤੋਂ ਦੱਸਿਆ ਕਿ ਗਰਮ ਪਾਣੀ ਹੋਣ ਦੀ ਵਜ੍ਹਾ ਨਾਲ ਜ਼ਹਿਰ ਆਸਾਨੀ ਦੇ ਨਾਲ ਚਾਹ ਵਿੱਚ ਘੁਲ ਗਿਆ ਸੀ ਅਤੇ ਚਾਹ ਪੀਂਦੇ ਸਾਰ ਹੀ ਇਸਦਾ ਅਸਰ ਹੋ ਗਿਆ। ਕੀਰਾ ਨੇ ਅੱਗੇ ਲਿਖਿਆ ਕਿ ਵਿਮਾਨ ਦੇ ਅੰਦਰ ਨਵਲਨੀ ਨੂੰ ਉਲਟੀਆਂ ਦੀ ਸ਼ਿਕਾਇਤ ਹੋਈ, ਇਸ ਤੋਂ ਬਾਅਦ ਵਿਰੋਧੀ ਧਿਰ ਲੀਡਰ ਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਗੱਲਬਾਤ ਕਰਦੇ ਰਹਿਣ ਤਾਂ ਜੋ ਯਾਤਰਾ ਵੇਲੇ ਮੈਂ(ਨਵਲਨੀ) ਉਨ੍ਹਾਂ ਦੀ ਆਵਾਜ਼ ‘ਤੇ ਫੋਕਸ ਕਰ ਸਕਾ। ਇਸ ਤੋਂ ਬਾਅਦ ਨਵਲਨੀ ਬਾਥਰੂਮ ਗਏ ਅਤੇ ਬੇਹੋਸ਼ ਹੋ ਕੇ ਉਥੇ ਹੀ ਡਿੱਗ ਗਏ।
ਯਾਤਰਾ ਦੌਰਾਨ ਨਵਲਨੀ ਦੀ ਸਿਹਤ ਖਰਾਬ ਹੋਣ ਦੇ ਨਾਲ ਅਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਅਲੈਕਸੀ ਨਵਲਨੀ ਰਾਸ਼ਟਰਪਤੀ ਪੁਤਿਨ ਦੇ ਕੱਟੜ ਵਿਰੋਧੀ ਸਨ। ਪੇਸ਼ੇ ਤੋਂ ਵਕੀਲ ਨਵਲਨੀ ਭ੍ਰਿਸ਼ਟਾਚਾਰ ਦੇ ਖਿਲਾਫ ਕਈ ਵਾਰ ਅਭਿਆਨ ਵੀ ਚਲਾ ਚੁੱਕੇ ਹਨ। ਉਨ੍ਹਾਂ ਨੇ ਕਈ ਵਾਰ ਪੁਤਿਨ ਵਿਰੋਧੀ ਰੈਲੀਆਂ ਵੀ ਕੀਤੀਆਂ ਸਨ ਜਿਸ ਕਾਰਨ ਨਵਲਨੀ ਨੂੰ ਕਈ ਵਾਰ ਜੇਲ ਵੀ ਜਾਣਾ ਪਿਆ ਸੀ। ਕੀਰਾ ਨੇ ਕਿਹਾ ਕਿ ਇਸ ਜ਼ਹਿਰ ਦਾ ਸਬੰਧ ਇਸੇ ਸਾਲ ਹੋਈਆਂ ਖੇਤਰੀ ਚੋਣਾਂ ਦੇ ਨਾਲ ਹੈ।