ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆਂ ਦੇ ਵੱਡੇ ਦੇਸ਼ਾਂ ਵਿਚਾਲੇ ਖੜਕੀ, ਰੂਸ ‘ਤੇ ਫਾਰਮੂਲਾ ਚੋਰੀ ਕਰਨ ਦੇ ਲਾਏ ਦੋਸ਼

TeamGlobalPunjab
2 Min Read

ਲੰਦਨ: ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਨੇ ਰੂਸ ‘ਤੇ ਕੋਵਿਡ-19 ਵੈਕਸੀਨ ਬਣਾਉਣ ਨਾਲ ਜੁੜੀਆਂ ਜਾਂਚ ਦੀਆਂ ਜਾਣਕਾਰੀਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ। ਉੱਥੇ ਹੀ, ਰੂਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਤਿੰਨਾਂ ਦੇਸ਼ਾਂ ਨੇ ਕਿਹਾ ਹੈ ਕਿ ਏਪੀਟੀ 29 ਨਾਮ ਦਾ ਡਾਟਾ ਹੈਕਿੰਗ ਗਰੁੱਪ ਰੂਸੀ ਖੁਫੀਆ ਸੇਵਾ ਦਾ ਹਿੱਸਾ ਹੈ। ਉਹ ਉਨ੍ਹਾਂ ਸੰਸਥਾਵਾਂ ਦੇ ਡਾਟਾ ‘ਤੇ ਹਮਲਾ ਕਰ ਰਿਹਾ ਹੈ ਜੋ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਨਾਲ ਜੁੜੀਆਂ ਹਨ। ਰੂਸ ਦਾ ਇਹ ਹੈਕਿੰਗ ਗਰੁੱਪ ਕੋਜ਼ੀ ਬਿਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਡਾਟਾ ਹੈਕਿੰਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ‘ਚ ਸੂਚਨਾਵਾਂ ਚੋਰੀ ਹੋਣ ਦੇ ਨਾਲ ਹੀ ਜਾਂਚ ਕਾਰਜ ਵਿੱਚ ਰੁਕਾਵਟ ਆਉਣ ਦਾ ਵੀ ਖਦਸ਼ਾ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸੁਰੱਖਿਆ ਸੈਂਟਰ ਨੇ ਅਮਰੀਕਾ ਅਤੇ ਕੈਨੇਡਾ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਇਸ ਰੂਸੀ ਹਰਕਤ ਨੂੰ ਫੜਿਆ ਹੈ। ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕੋਈ ਸੂਚਨਾ ਚੋਰੀ ਹੋਈ ਹੈ ਜਾਂ ਨਹੀਂ। ਕੋਜ਼ੀ ਬਿਅਰ ਦਾ ਨਾਮ 2016 ਦੀ ਅਮਰੀਕੀ ਚੋਣਾਂ ਵਿੱਚ ਹੇਰਫੇਰ ਕਰਨ ਦੀ ਕੋਸ਼ਿਸ਼ ਵਿੱਚ ਵੀ ਸਾਹਮਣੇ ਵੀ ਆਇਆ ਸੀ।

ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਸਾਈਬਰ ਹਮਲੇ ਕਰ ਰਿਹਾ ਹੈ ਤਾਂਕਿ ਉਹ ਸਭ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਨਾਲ ਕੋਰੋਨਾ ਵੈਕਸੀਨ ਵਿਕਸਿਤ ਕਰ ਸਕੇ। ਤਿੰਨਾਂ ਦੇਸ਼ਾਂ ਨੇ ਇੱਕ ਸੰਯੁਕਤ ਬਿਆਨ ਜਾਰੀ ਕਰ ਦਾਅਵਾ ਕੀਤਾ ਕਿ ਏਪੀਟੀ 29 (ਕੋਜ਼ੀ ਬਿਅਰ) ਨਾਮ ਦੇ ਹੈਕਿੰਗ ਗਰੁੱਪ ਨੇ ਅਭਿਆਨ ਛੇੜ ਰੱਖਿਆ ਹੈ, ਇਹ ਗਰੁੱਪ ਰੂਸ ਦੀ ਖੁਫੀਆ ਏਜੰਸੀਆਂ ਦਾ ਹਿੱਸਾ ਹੈ ।

Share This Article
Leave a Comment