ਰੂਸ ਯੂਕਰੇਨ ਵਿੱਚ ਵਧੇ ਤਣਾਅ ਨੇ ਵਧਾਈ ਭਾਰਤੀ ਮਾਪਿਆਂ ਦੀ ਚਿੰਤਾ

TeamGlobalPunjab
4 Min Read

ਬਿੰਦੂ ਸਿੰਘ

ਰੂਸ ਤੇ ਯੂਕਰੇਨ ਵਿਚਕਾਰ ਇੱਕ ਵਾਰ ਫਿਰ ਤੋਂ  ਤਣਾਅ ਦੀ ਸਥਿਤੀ  ਬਣੀ ਹੋਈ ਹੈ। ਰੂਸ ਦੇ  ਰਾਸ਼ਟਰਪਤੀ ਵਲਾਦੀਮੀਰ ਪੁਤਿਨ  ਦੇ ਹੁਕਮਾਂ ਅਨੁਸਾਰ  ਫ਼ੌਜੀ ਦਸਤੇ  ਪੂਰਬੀ ਯੂਕਰੇਨ ਦੇ ਦੋ ਖੇਤਰਾਂ ਵਿੱਚ ਭੇਜੇ ਗਏ ਹਨ। ਇਨ੍ਹਾਂ ਖੇਤਰਾਂ  ‘ਚ ਵੱਖਵਾਦੀ ਜਥੇਬੰਦੀਆਂ  ਦੀ ਨੇੜਤਾ ਮਾਸਕੋ ਨਾਲ ਕਹੀ ਜਾਂਦੀ ਹੈ।

ਜੰਗ ਵੱਲ ਨੂੰ ਵਧਦੇ ਹਾਲਾਤਾਂ ਨੂੰ ਵੇਖਦੇ ਹੋਏ  ਭਾਰਤੀ ਦੂਤਾਵਾਸ ਨੇ  ਯੂਕਰੇਨ ਵਿੱਚ ਪਡ਼੍ਹਨ ਗਏ  ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਤੋਂ  ਤਾਕੀਦ ਕੀਤਾ ਹੈ  ਕੀ ਉਹ ਹਾਲ ਦੀ ਘੜੀ ਯੂਕਰੇਨ ਛੱਡ ਕੇ ਵਾਪਸ ਭਾਰਤ ਪਰਤ ਆਉਣ।

ਭਾਰਤੀ ਵਿਦਿਆਰਥੀਆਂ ਵੱਲੋਂ ਯੂਕਰੇਨ ਮੈਡੀਕਲ ਯੂਨੀਵਰਸਿਟੀਆਂ ਬਾਰੇ ਅੰਬੈਸੀ ਤੋਂ  ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੇਕਰ ਯੂਨੀਵਰਸਿਟੀਆਂ ਵੱਲੋਂ  ਆਨਲਾਈਨ ਕਲਾਸਾਂ ਲਾਉਣ ਦਾ ਕੋਈ ਪਲੈਨ ਜਾਰੀ ਕੀਤਾ ਜਾ ਸਕਦਾ ਹੈ। ਭਾਰਤੀ ਦੂਤਾਵਾਸ ਵੱਲੋਂ  ਵਿਦਿਆਰਥੀਆਂ ਨੂੰ ਅਜੇ ਇਹੀ ਸੂਚਨਾ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਮੈਨੇਜਮੈਂਟ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।

- Advertisement -

ਭਾਰਤੀ ਦੂਤਾਵਾਸ ਵੱਲੋਂ ਤਾਜਾ  ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਕਿਹਾ ਗਿਆ ਹੈ  ਕਿ ਯੂਕਰੇਨ ਵਿੱਚ ਰਹਿ ਕੇ  ਆਨਲਾਈਨ ਕਲਾਸਾਂ ਦੇ ਤਰੀਕੇ ਨਾਲ ਪੜ੍ਹਾਈ ਜਾਰੀ ਰੱਖਣ ਨਾਲੋਂ, ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਇਸ ਸਮੇਂ ਯੂਕਰੇਨ ਨੂੰ ਛੱਡ ਵਾਪਸ ਭਾਰਤ ਪਰਤ ਜਾਣ ਨਾਲ ਹੀ ਵਿਦਿਆਰਥੀ ਸੁਰੱਖਿਅਤ ਰਹਿ ਸਕਦੇ ਹਨ।

ਯੂਕਰੇਨ ਵਿੱਚ ਇਸ ਸਮੇਂ ਹਾਲਾਤ ਲਗਾਤਾਰ ਗੰਭੀਰ ਹੋ ਰਹੇ ਹਨ  ਤੇ ਪੂਰੀ ਤਰ੍ਹਾਂ ਅਸਥਿਰਤਾ ਬਣੀ ਹੋਈ ਹੈ। ਭਾਰਤੀ ਦੂਤਾਵਾਸ ਨੇ ਆਪਣੇ ਕਰਮਚਾਰੀਆਂ ਦੇ ਨਾਲ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਾਪਸ ਭਾਰਤ ਪਰਤ ਜਾਣ ਲਈ ਕਿਹਾ ਹੈ। ਇਸਦੇ ਨਾਲ ਹੀ ਉੱਥੇ ਰਹਿ ਰਹੇ ਭਾਰਤੀਆਂ ਨੂੰ ਫਿਲਹਾਲ ਵਾਪਸ ਪਰਤਣ ਨੂੰ ਕਿਹਾ ਹੈ।

ਇਹ ਫੈਸਲਾ ਪੱਛਮੀ ਦੇਸ਼ਾਂ ਦੇ ਲੀਡਰਾਂ ਵੱਲੋਂ ਜਤਾਈ ਗਈ ਸ਼ੰਕਾ   ਦੇ ਮੱਦੇਨਜ਼ਰ  ਲਿਆ ਗਿਆ ਹੈ। ਪੱਛਮੀ ਮੁਲਕਾਂ ਦੇ ਲੀਡਰਾਂ ਦਾ ਮੰਨਣਾ ਹੈ  ਕਿ ਰੂਸ  ਨੇ ਯੂਕਰੇਨ ਦੇ  ਅੰਦਰ  ਘੁਸਪੈਠ ਕਰਨ ਦੀ  ਤਿਆਰੀ ਪੂਰੀ ਕਰ ਲਈ ਹੈ ਤੇ ਇਸ ਲਈ  ਰੂਸ ਨੇ 130,000 ਦੇ ਕਰੀਬ ਫੌਜੀ,  ਵੱਡੀ ਗਿਣਤੀ ‘ਚ  ਹਥਿਆਰ ਅਤੇ ਲੜਾਕੂ ਜਹਾਜ਼ਾਂ ਦਾ ਕਾਫ਼ਲਾ ਯੂਕਰੇਨ ਦੀ ਸਰਹੱਦ  ਤੇ ਤਿਆਰ- ਬਰ-ਤਿਆਰ ਰੱਖਿਆ ਹੋਇਆ ਹੈ।

ਸੋਮਵਾਰ ਨੂੰ  ਰੂਸ ਤੇ ਨਾਟੋ ਮੁਲਕਾਂ ਵਿਚਕਾਰ ਤਣਾਅ ਦਾ ਮਾਹੌਲ ਫਿਰ ਇੱਕ ਵਾਰ ਬਣਦਾ ਨਜ਼ਰ ਆਇਆ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ Donetsk People’s Republic  ਅਤੇ  Lugansk People’s Republic ਦੇ ਆਜ਼ਾਦ ਹੋ ਜਾਣ ਦੀ ਗੱਲ ਕਹੀ ਗਈ।

ਰੂਸ ਵੱਲੋਂ ਫੌਜੀ ਹਮਲੇ ਦੀ ਤਿਆਰੀ ਨੂੰ ਲੈ ਕੇ ਭਾਰਤ ਨੇ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕਾਉਂਸਲ ਦੀ ਬੈਠਕ ਵਿੱਚ ਗਹਿਰੀ ਚਿੰਤਾ ਜਤਾਉਂਦਿਆਂ ਕਿਹਾ ਕਿ ਰੂਸ ਤੇ ਯੂਕਰੇਨ ਸਰਹੱਦ  ਵਿਚਕਾਰ ਬਣੇ ਤਣਾਅ ਨੁੂੰ ਖ਼ਤਮ ਕਰਨ  ਲਈ  ਮਸਲੇ ਦਾ ਹੱਲ ਕੱਢਣ ਵਾਸਤੇ  ਕੂਟਨੀਤੀ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ।

- Advertisement -

ਪੁਤਿਨ ਵੱਲੋਂ ਚੁੱਕੇ ਇਸ ਕਦਮ ਨੂੰ ਪੱਛਮੀ ਮੁਲਕਾਂ ਨਾਲ ਟਕਰਾਅ ਦੀ ਸਥਿਤੀ ਵਾਂਗੁੂ ਵੇਖਿਆ ਜਾ ਰਿਹਾ ਹੈ । ਜਿਸ ਕਾਰਨ ਯੂਰੋਪ ਵਿੱਚ , ਦੂਜੀ ਵੱਡੀ ਸੰਸਾਰ ਜੰਗ ਤੋੰ ਬਾਅਦ ਵੱਡੇ ਫ਼ੌਜੀ ਹਮਲੇ ਦੀ ਸਥਿਤੀ ਬਣ ਜਾਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ।

ਉੱਧਰ ਪੂਤਿਨ ਨੇ ਰੂਸੀ ਅਵਾਮ  ਨੂੰ ਕੀਤੇ ਸੰਬੋਧਨ ਵਿੱਚ ਬਾਗ਼ੀਆਂ ਦੇ ਖੇਤਰਾਂ ‘ਚ ਘੁਸਪੈਠ ਕਰਨ ਨੂੰ ਲੈ ਕੇ ਤਕਰੀਰ ਕੀਤੀ  ਤੇ ਕਿਹਾ ਕਿ ਯੂਕਰੇਨ ‘ਚ ਰਾਜ ਕਰਨਾ ਸੁਫ਼ਨੇ ਬਰਾਬਰ ਸੀ।

ਯੂਕਰੇਨ ‘ਚ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਭਾਰਤ ‘ਚ ਬੈਠੇ ਮਾਪੇ  ਉੱਥੇ ਪੜ੍ਹ ਰਹੇ ਆਪਣੇ ਬੱਚਿਆਂ ਨੂੰ ਲੈ ਕੇ ਲਗਾਤਾਰ ਚਿੰਤਾ ‘ਚ ਹਨ ਤੇ ਇਸੇ ਆਸ ‘ਚ ਹਨ ਕਿ ਉਨ੍ਹਾਂ ਦੇ ਬੱਚੇ ਛੇਤੀ ਸਹੀ ਸਲਾਮਤ ਘਰ ਪਰਤ ਆਉਣਗੇ।

Share this Article
Leave a comment