ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਕੀਤਾ ਭਿਆਨਕ ਹਮਲਾ, 30 ਦੀ ਮੌਤ, 100 ਤੋਂ ਵੱਧ ਜ਼ਖਮੀ

TeamGlobalPunjab
2 Min Read

ਕੀਵ: ਰੂਸ-ਯੂਕਰੇਨ ਯੁੱਧ ਦਾ ਅੱਜ  44ਵਾਂ ਦਿਨ ਹੈ। ਇਸ ਦੌਰਾਨ ਖਬਰ ਹੈ ਕਿ ਰੂਸ ਨੇ ਯੂਕਰੇਨ ਦੇ ਕ੍ਰਾਮੇਟੋਰਸਕ ਰੇਲਵੇ ਸਟੇਸ਼ਨ ‘ਤੇ ਹਮਲਾ ਕੀਤਾ ਹੈ, ਜਿਸ ‘ਚ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਕ੍ਰਾਮੇਟੋਰਸਕ ਰੇਲਵੇ ਸਟੇਸ਼ਨ ‘ਤੇ ਬਚਾਅ ਕਾਰਜ ਜਾਰੀ ਹੈ।

ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਮਲੇ ਅਜੇ ਵੀ ਜਾਰੀ ਹਨ। ਕਿਤੇ ਡਰੋਨਾਂ ਨਾਲ ਤੇ ਕਿਤੇ ਮਿਜ਼ਾਈਲਾਂ ਨਾਲ ਲਗਾਤਾਰ ਹਮਲੇ ਹੋ ਰਹੇ ਹਨ। ਡੋਨੇਟਸਕ ਦੇ ਗਵਰਨਰ, ਪਾਵਰੋ ਕਯਾਰਿਲੇਂਕੋ ਦਾ ਕਹਿਣਾ ਹੈ ਕਿ ਜਦੋਂ ਰਾਕੇਟ ਅਟੈਕ ਹੋਇਆ ਉਦੋਂ ਹਜ਼ਾਰਾਂ ਨਾਗਰਿਕ ਸਟੇਸ਼ਨ ‘ਤੇ ਸਨ ਅਤੇ ਯੂਕਰੇਨ ਦੇ ਸੁਰੱਖਿਅਤ ਇਲਾਕਿਆਂ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਰਾਇਟਰਸ ਨੇ ਯੂਕਰੇਨੀ ਰੇਲਵੇ ਦੇ ਮੁਖੀ ਦੇ ਹਵਾਲੇ ਨਾਲ ਲਿਖਿਆ ਸੀ ਕਿ ਰੇਲਵੇ ਲਾਈਨ ‘ਤੇ ਇਕ ਹਵਾਈ ਹਮਲੇ ਤੋਂ ਬਾਅਦ ਗੱਡੀਆਂ ਬਲਾਕ ਰਹੀਆਂ।

ਰੂਸੀ ਹਮਲਿਆਂ ਵਿੱਚ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਹਰ ਪਾਸੇ ਤਬਾਹੀ ਦੇ ਨਿਸ਼ਾਨ ਹਨ। ਹੋਸਟੋਮੇਲ ਵੀ ਇੱਕ ਅਜਿਹਾ ਸ਼ਹਿਰ ਹੈ ਜੋ ਖੰਡਰ ਵਿੱਚ ਬਦਲ ਗਿਆ ਹੈ। ਰੂਸੀ ਹਮਲਿਆਂ ਵਿੱਚ ਕਈ ਰਿਹਾਇਸ਼ੀ ਇਲਾਕੇ ਤਬਾਹ ਹੋ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment