ਨਿਊਜ਼ ਡੈਸਕ – ਰੂਸੀ ਫ਼ੌਜਾਂ ਨੇ ਕੀਵ ਦੇ ਉੱਤਰ ਵਿੱਚ ਚਰਨੋਬਲ ਪਰਮਾਣੂ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ ਜਿਹੜੀ ਕਿ 1986 ਦੇ ਪ੍ਰਮਾਣੂ ਤਬਾਹੀ ਵਾਲੀ ਥਾਂ ਕਹੀ ਜਾਂਦੀ ਹੈ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਇੱਕ ਸਲਾਹਕਾਰ ਵੱਲੋਂ ਸਾਂਝੀ ਕੀਤੀ ਗਈ ਹੈ । ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਰੂਸੀ ਫ਼ੌਜਾਂ ਨੇ 70 ਤੋਂ ਵੱਧ ਯੂਕਰੇਨੀ ਫੌਜੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ, ਜਿਸ ਵਿੱਚ 11 ਹਵਾਈ ਅੱਡੇ ਵੀ ਸ਼ਾਮਲ ਹਨ।
ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਸਾਡੀਆਂ ਫ਼ੌਜਾਂ ਯੂਕਰੇਨ ਵਿੱਚ ਰੂਸ ਨਾਲ ਬਿਲਕੁਲ ਨਹੀੰ ਉਲਝ ਰਹੀਆਂ ਹਨ ਤੇ ਨਾ ਹੀ ਭਵਿੱਖ ਵਿੱਚ ਉਲਝਣਗੀਆਂ।
ਯੂਕਰੇਨ ਨੇ ਫੌਰੀ ਤੌਰ ਤੇ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ। ਯੂਕਰੇਨ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਰੂਸ ਨੇ ਸਵੇਰੇ ਜੰਗ ਦਾ ਆਗਾਜ਼ ਹੁਣ ਤੋਂ ਲੈ ਕੇ ਅਜੇ ਤੱਕ 203 ਵਾਰ ਹਮਲੇ ਕੀਤੇ ਹਨ।
ਇੱਕ ਮਾਲ ਢੁਹਾਈ ਜਹਾਜ਼ ਰੂਸ ਵਿੱਚ ਜਾ ਕੇ ਕ੍ਰੈਸ਼ ਹੋਇਆ ਤੇ ਸਾਰਾ ਕਰੂ ਖ਼ਤਮ ਹੋ ਗਿਆ।
ਪ੍ਰਮਾਣੂ ਪਲਾਂਟ ਤੇ ਕਬਜ਼ਾ ਕਰਨ ਤੋਂ ਬਾਅਦ ਮਾਸਕੋ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪਹਿਲੇ ਦਿਨ ਦਾ ਉਨ੍ਹਾਂ ਦਾ ਮਿਥਿਆ ਟੀਚਾ ਪੂਰਾ ਕਰ ਲਿਆ ਗਿਆ ਹੈ। ਰੂਸ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ੌਜਾਂ ਵੱਲੋਂ ਯੂਕਰੇਨ ‘ਚ 83 ਜ਼ਮੀਨੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਹਮਲੇ ਦੀ ਕਾਰਵਾਈ ਨੂੰ ਫੋੌਰਨ ਬੰਦ ਕਰ ਦਿੱਤਾ ਜਾਵੇ।