ਸ੍ਰੀ ਆਨੰਦਪੁਰ ਸਾਹਿਬ ‘ਚ ਮਿਲਿਆ ਹੈਂਡ ਗ੍ਰਨੇਡ ਦੀ ਤਰ੍ਹਾਂ ਦਾ ਬੰਬ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦਹਿਸ਼ਤਗਰਦਾਂ ਤੋਂ ਪੁੱਛਗਿੱਛ ਦੌਰਾਨ ਲਗਾਇਆ ਸੀ ਪਤਾ

TeamGlobalPunjab
1 Min Read

ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਲਮਲੈਹੜੀ ਪੁਲ ਕੋਲ ਪੁਲਿਸ ਨੂੰ ਜ਼ਿੰਦਾ ਹੈਂਡ ਗ੍ਰਨੇਡ ਦੀ ਤਰ੍ਹਾਂ ਦਾ ਬੰਬ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਬੰਬ ਨੂੰ ਮੌਕੇ ‘ਤੇ ਹੀ ਡਿਫਿਊਜ਼ ਕਰ ਦਿੱਤਾ ਗਿਆ, ਜਿਸ ਕਾਰਨ  ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ।

ਜਾਣਕਾਰੀ ਦਿੰਦੇ ਹੋਏ DSP ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦਹਿਸ਼ਤਗਰਦਾਂ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਸੀ ਕਿ ਉਨ੍ਹਾਂ ਵਲੋਂ ਸੰਗਰੂਰ ਵਿਖੇ ਬੰਬ ਵਰਤਿਆ ਗਿਆ ਸੀ ਪਰ ਉਹ ਚੱਲ ਨਹੀਂ ਸਕਿਆ। ਜਦਕਿ ਉਨ੍ਹਾਂ ਦੇ ਹੀ ਸਾਥੀ ਜੋ ਕਿ ਲੰਮਲੈਹੜੀ ਵਾਲੇ ਪਾਸੇ ਘੁੰਮ ਰਹੇ ਸਨ , ਕੋਲ ਉਸੇ ਤਰ੍ਹਾਂ ਦਾ ਇੱਕ ਹੋਰ ਬੰਬ ਸੀ ਤੇ ਉਨ੍ਹਾਂ ਨੇ ਉਹ ਬੰਬ ਚਲਾ ਕੇ ਚੈੱਕ ਕੀਤਾ ਪਰ ਉਹ ਵੀ ਨਾ ਚੱਲਿਆ। ਪੁਛਗਿੱਛ ਦੌਰਾਨ ਇਹ ਸਾਰੀ ਘਟਨਾ ਨਸ਼ਰ ਹੋਣ ਉਪਰੰਤ ਅੱਜ ਖੰਨਾ ਪੁਲਿਸ ਨੇ ਪੀ ਏ ਪੀ ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਲਮਲੈਹੜੀ ਕੋਲੋਂ ਮਿਲੇ ਬੰਬ ਨੂੰ ਨਸ਼ਟ ਕਰ ਦਿਤਾ।

Share This Article
Leave a Comment