ਲੈਂਟਰ ਉੱਚਾ ਚੁੱਕਦੇ ਸਮੇਂ ਵਾਪਰਿਆ ਹਾਦਸਾ, 3 ਦੀ ਮੌਤ, ਬਚਾਅ ਕਾਰਜ ਜਾਰੀ

Prabhjot Kaur
3 Min Read

ਰੋਪੜ: ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਇੱਕ ਘਰ ਦਾ ਲੈਂਟਰ ਚੁੱਕ ਰਹੇ ਮਜ਼ਦੂਰ ਲੈਂਟਰ ਡਿੱਗਣ ਕਾਰਨ ਹੇਠਾਂ ਦੱਬ ਗਏ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਰੋਪੜ ਪੂਜਾ ਸਿਆਲ ਨੇ ਦੱਸਿਆ ਕਿ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿਨਾਂ ਵਿੱਚੋਂ 2 ਨੂੰ ਫੌਰੀ ਸਿਹਤ ਸਹੂਲਤਾਂ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਪੀਜੀਆਈ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਅੱਜ ਕਰੀਬ ਤੜਕਸਾਰ ਇੱਕ ਵਿਅਕਤੀ ਹੋਰ ਅਭਿਸ਼ੇਕ ਦਾ ਮ੍ਰਿਤਕ ਸਰੀਰ ਮਲਵੇ ਹੇਠੋਂ ਕੱਢਿਆ ਗਿਆ। ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਪੰਜ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਆਂਢੀ ਸੂਬੇ ਹਰਿਆਣਾ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਦੀ ਮਦਦ ਨਾਲ ਰਾਜਿੰਦਰ ਕੌਰ ਦੇ ਘਰ ਪ੍ਰੀਤ ਕਲੋਨੀ ਵਿੱਚ ਉਠਾਇਆ ਜਾ ਰਿਹਾ ਸੀ। ਇਹ ਘਰ ਚਾਲੀ ਸਾਲ ਪਹਿਲਾਂ 1984 ਵਿੱਚ ਬਣਿਆ ਸੀ। ਮਕਾਨ ਨੂੰ ਉੱਚਾ ਚੁੱਕੇ ਜਾਣ ਦਾ ਕੰਮ ਆਖਰੀ ਪੜਾਅ ਤੇ ਸੀ, ਜਿਸ ਦੌਰਾਨ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਲਗਪਗ ਅੱਧੀ ਦਰਜਨ ਮਜ਼ਦੂਰ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਮਕਾਨ ਦੇ ਮਲਬੇ ਹੇਠ ਫਸੇ ਮਜ਼ਦੂਰਾਂ ਵਿੱਚ ਰਮੇਸ਼, ਕਾਕਾ, ਅਭਿਸ਼ੇਕ, ਸਾਹਿਲ ਅਤੇ ਇੱਕ ਹੋਰ ਮਜ਼ਦੂਰ ਤੋਂ ਇਲਾਵਾ 40 ਸਾਲਾ ਫੋਰਮੈਨ ਵੀ ਸ਼ਾਮਲ ਹਨ।

ਮਜ਼ਦੂਰ ਨੇ ਦੱਸਿਆ ਕਿ ਮਕਾਨ ਕਰੀਬ ਤਿੰਨ ਫੁੱਟ ਉੱਚਾ ਹੋ ਗਿਆ ਸੀ। ਇੱਟਾਂ ਪਾ ਕੇ ਕੰਧ ਦਾ ਕੰਮ ਕੀਤਾ ਜਾ ਰਿਹਾ ਸੀ। ਇਹ ਘਰ 1984 ਵਿੱਚ ਬਣਾਇਆ ਗਿਆ ਸੀ। ਨਵਾਂ ਘਰ ਬਣਾਉਣ ਤੋਂ ਬਾਅਦ ਮਾਲਕਾਂ ਨੇ ਉਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪੁਰਾਣੇ ਮਕਾਨ ਦੀ ਮੁਰੰਮਤ ਕਰਵਾਉਣ ਲਈ ਇਸ ਨੂੰ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਇਲਾਕੇ ਵਿੱਚ ਸੜਕਾਂ ਉੱਚੀਆਂ ਅਤੇ ਮਕਾਨ ਨੀਵੇਂ ਹੋਣ ਕਾਰਨ ਪਾਣੀ ਘਰਾਂ ਦੇ ਅੰਦਰ ਵੜ ਜਾਂਦਾ ਸੀ। ਇਸ ਕਾਰਨ ਘਰ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment