ਕੋਰੋਨਾ ਕਾਲ ਨੂੰ ਯਾਦ ਕਰ ਭਾਵੁਕ ਹੋਏ ਅਦਾਕਾਰ ਰੋਨਿਤ, ਕਿਹਾ ਅਮਿਤਾਭ ਬੱਚਨ ਤੇ ਅਕਸ਼ੈ ਨੇ ਦਿੱਤਾ ਬਹੁਤ ਸਾਥ

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਮਹਾਂਮਾਰੀ ਦਾ ਮਾੜਾ ਪ੍ਰਭਾਵ ਆਮ ਇਨਸਾਨ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਵੀ ਦੇਖਣ ਨੂੰ ਮਿਲਿਆ ਹੈ। ਕੋਵਿਡ ਦਾ ਕਹਿਰ ਘੱਟ ਜ਼ਰੂਰ ਹੋਇਆ ਹੈ, ਪਰ ਹਾਲੇ ਤੱਕ ਖ਼ਤਮ ਨਹੀਂ ਹੋਇਆ। ਅਜਿਹੇ ‘ਚ ਹੁਣ ਅਦਾਕਾਰ ਰੌਨਿਤ ਰਾਏ ਨੇ ਕੋਰੋਨਾ ਕਾਲ ਬਾਰੇ ਗੱਲ ਕਰਦੇ ਹੋਏ ਬੀਤੇ ਸਮੇਂ ਦਾ ਜ਼ਿਕਰ ਕੀਤਾ ਹੈ। ਗੱਲਬਾਤ ਵਿੱਚ ਰੋਨਿਤ ਨੇ ਅਮਿਤਾਭ ਤੇ ਅਕਸ਼ੈ ਦੀ ਵੀ ਤਾਰੀਫ਼ ਕੀਤੀ।

ਅਸਲ ‘ਚ ਅਦਾਕਾਰ ਰੌਨਿਤ ਰਾਏ ਬਾਲੀਵੁੱਡ ਸਿਤਾਰਿਆਂ ਲਈ Ace Security ਏਜੰਸੀ ਚਲਾਉਂਦੇ ਹਨ। ਅਜਿਹੇ ਵਿੱਚ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਰੋਨਿਤ ਨੇ ਕਿਹਾ ਕੋਵਿਡ ਦਾ ਮੇਰੇ ‘ਤੇ ਵੀ ਬਹੁਤ ਅਸਰ ਪਿਆ। ਮਾਰਚ 2020 ਦੇ ਲਾਕਡਾਊਨ ਤੋਂ ਬਾਅਦ ਮੈਂ ਆਪਣੀ ਸਕਿਓਰਿਟੀ ਏਜੰਸੀ ਬੰਦ ਕਰਨ ਦਾ ਫ਼ੈਸਲਾ ਲਿਆ।

ਰੋਨਿਤ ਨੇ ਅੱਗੇ ਕਿਹਾ,’ ਮੈਂ ਇਸ ਬਾਰੇ ਆਪਣੀ ਪਤਨੀ ਨੀਲਮ ਨਾਲ ਗੱਲ ਕੀਤੀ ਤਾਂ ਸਮਝ ਆਇਆ ਕਿ ਬਹੁਤ ਕੁਝ ਚੱਲ ਰਿਹਾ ਹੈ। ਕਿਸੇ ਨੌਜਵਾਨ ਦੀ ਪਤਨੀ ਪ੍ਰੈਗਨੈਂਟ ਹੈ ਤਾਂ ਕਿਸੇ ਦੀ ਮਾਂ ਬਿਮਾਰ ਹੈ, ਅਜਿਹੇ ਵਿੱਚ ਮੈਂ ਉਨ੍ਹਾਂ ਸਾਰਿਆਂ ਨੂੰ ਸੈਲਰੀ ਦਿੰਦਾ ਰਿਹਾ। ਪਰ ਮੇਰੇ ਕਲਾਇੰਟ ਜੋ ਕਿ ਬਾਲੀਵੁੱਡ ਸਿਤਾਰੇ ਹਨ ਉਹੀ ਚਲੇ ਗਏ ਸਿਰਫ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਮੇਰਾ ਸਾਥ ਨਹੀਂ ਛੱਡਿਆ ਤੇ ਮੈਂ ਉਨ੍ਹਾਂ ਦਾ ਅਹਿਸਾਨਮੰਦ ਹਾਂ।’

ਰੋਨਿਤ ਨੇ ਅੱਗੇ ਦੱਸਿਆ ਕਿ, ‘ਜਦੋਂ ਕੰਮ ਫਿਰ ਸ਼ੁਰੂ ਹੋਇਆ ਤਾਂ ਮੈਂ ਆਪਣੇ 110 ਕਾਮਿਆਂ ਨੂੰ ਵਾਪਸ ਡਿਊਟੀ ਲਈ ਬੁਲਾਇਆ ਤਾਂ ਉਨ੍ਹਾਂ ‘ਚੋਂ 40 ਨੇ ਵਾਪਸ ਆਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਹ ਵਾਪਸ ਨਹੀਂ ਆਉਣਾ ਚਾਹੁੰਦੇ। ਮੈਂ ਬੁਰੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਆਰਥਿਕ ਮਦਦ ਵੀਂ ਕੀਤੀ, ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਅਜਿਹਾ ਕੀਤਾ।’

- Advertisement -

Share this Article
Leave a comment