ਦਰੱਖਤ ਕੱਟਣ ਦਾ ਵਿਰੋਧ ਜਤਾ ਕੇ ਬੁਰੇ ਫਸੇ ਰੋਹਿਤ ਸ਼ਰਮਾਂ? ਲੋਕਾਂ ਨੇ ਕੀਤਾ ਉਨ੍ਹਾਂ ਨੂੰ ਹੀ ਟ੍ਰੋਲ!

TeamGlobalPunjab
3 Min Read

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਹਰ ਦਿਨ ਮੀਡੀਆ ਦੀ ਚਰਚਾ ਵਿੱਚ ਹੀ ਰਹਿੰਦੇ ਹਨ ਫਿਰ ਉਹ ਭਾਵੇਂ ਕੋਈ ਮੈਚ ਹੋਵੇ ਤੇ ਜਾਂ ਫਿਰ ਹੋਵੇ ਕੋਈ ਹੋਰ ਵਜ੍ਹਾ। ਇਸ ਵਾਰ ਰੋਹਿਤ ਮੁੰਬਈ ਦੀ ਆਰੇ ਕਾਲੋਨੀ ਵਿੱਚ ਕੱਟੇ ਗਏ ਦਰੱਖਤਾਂ ਕਾਰਨ ਚਰਚਾ ਵਿੱਚ ਆਏ ਹਨ। ਦਰਅਸਲ ਬੀਤੀ ਕੱਲ੍ਹ ਰੋਹਿਤ ਨੇ ਆਪਣੇ ਟਵੀਟਰ ਹੈਂਡਲ ‘ਤੇ ਟਵੀਟ ਕਰਦਿਆਂ ਦਰੱਖਤਾਂ ਦੀ ਕਟਾਈ ਦਾ ਵਿਰੋਧ ਕੀਤਾ।

- Advertisement -

ਉਨ੍ਹਾਂ ਲਿਖਿਆ ਕਿ,” ਦਰੱਖਤਾਂ ਦੀ ਕਟਾਈ ਬਹੁਤ ਗਲਤ ਹੈ। ਮੁੰਬਈ ਦਾ ਇਹ ਹਿੱਸਾ ਹਰਾ ਭਰਾ ਹੈ ਅਤੇ ਇੱਥੇ ਤਾਪਮਾਨ ‘ਚ ਵੀ ਹਲਕੀ ਗਿਰਾਵਟ ਰਹਿੰਦੀ ਹੈ ਇਸ ਦਾ  ਕਾਰਨ ਆਰੇ ਕਾਲੋਨੀ ਹੀ ਹੈ। ਨਾਲ ਹੀ ਹਜ਼ਾਰਾਂ ਜਾਨਵਰਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਕੋਲ ਹੁਣ ਰਹਿਣ ਦੀ ਜਗ੍ਹਾ ਨਹੀਂ ਹੋਵੇਗੀ।“ ਰੋਹਿਤ ਸ਼ਰਮਾਂ ਦੇ ਇਸ ਟਵੀਟ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇੱਕ Keh Ke Peheno ਨਾਮ ਦੇ ਟਵੀਟਰ ਯੂਜਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ, “10-20 ਪੇੜ ਤਾਂ ਤੁਮਾਰੇ ਬੈਟਜ਼ ਦੇ ਲਈ ਵੀ ਕਾਟੇ ਜਾਤੇ ਹੈਂ…”

ਇਸੇ ਤਰ੍ਹਾਂ ਇੱਕ ਅੰਕੁਰ ਅੱਗ ਨਾਮ ਦੇ ਵਿਅਕਤੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਲਓ ਭਾਈ ਅਬ ਕ੍ਰਿਕਟ ਵਾਲੇ ਵੀ ਜੋਆਇਨ ਕਰ ਲੀਏ… ਮਤਲਬ ਸਭ ਕੇ ਸਭ ਐਸੇ ਹੀ ਹੈਂ…”

- Advertisement -

ਹਰਸ਼ ਨਾਮ ਦੇ ਟਵੀਟਰ ਯੂਜ਼ਰ ਨੇ ਟਵੀਟ ਕਰਦਿਆਂ ਇੱਕ ਫੋਟੋ ਸ਼ੇਅਰ ਕੀਤੀ ਜਿਸ ‘ਤੇ ਲਿਖਿਆ ਸੀ ਕਿ, “ਭਾਈ ਸਾਹਿਬ, ਜੇ ਕਿਸ ਲਾਇਨ ਮੇਂ ਆ ਗਏ ਆਪ?”

https://twitter.com/imHarshThakur7/status/1181498393278894081

ਇੱਥੇ ਹੀ ਬੱਸ ਨਹੀਂ ਰੋਹਿਤ ਸ਼ਰਮਾਂ ਦੇ ਟਵੀਟ ‘ਤੇ ਇੱਕ ਲਾਭ ਸਿੰਘ ਨਾਮਕ ਵਿਅਕਤੀ ਨੇ ਵੀ ਰੀਟਵੀਟ ਕੀਤਾ ਹੈ। ਲਾਭ ਸਿੰਘ ਨੇ ਲਿਖਿਆ ਕਿ, “ਪੰਡਿਤ ਜੀ ਲੋਹੇ ਕਾ ਬੈਟ ਲੈ ਲਓ ਕਿਉਂਕਿ ਪੇੜ ਤਾਂ ਬੈਟ ਲਈ ਵੀ ਕੱਟ ਰਹੇ ਹਨ”

ਇੱਕ ਹੋਰ ਭਾਈ ਸਾਹਿਬ ਨਾਮ ਦੇ ਟਵੀਟਰ ਹੈਂਡਲ ਤੋਂ ਵੀ ਟਵੀਟ ਕੀਤਾ ਗਿਆ ਹੈ ਉਨ੍ਹਾਂ ਲਿਖਿਆ ਕਿ, “ਭਾਈ ਥੋੜਾ ਲੇਟ ਹੋ ਗਏ ਆਪ… ਜੈਸੇ ਕੈਰੀਅਰ ਮੇਂ ਹੁਏ ਅਪਣੇ”

ਜਾਣਕਾਰੀ ਮੁਤਾਬਿਕ ਆਰੇ ਕਾਲੋਨੀ ਦੇ ਇਹ ਦਰੱਖਤ ਮੈਟਰੋ ਪ੍ਰੋਜੈਕਟ ਲਈ ਕੱਟੇ ਗਏ ਹਨ। ਖ਼ਬਰ ਇਹ ਵੀ ਹੈ ਕਿ ਇਸ ਸਬੰਧੀ ਬੰਬੇ ਹਾਈ ਕੋਰਟ ਵੱਲੋਂ ਚਾਰ ਅਕਤੂਬਰ ਨੂੰ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਸੈਂਕੜੇ ਦਰੱਖਤ ਕੱਟੇ ਗਏ ਸਨ ਹਾਲਾਂਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਜੰਗਲ ‘ਚ ਹੋ ਰਹੀ ਦਰੱਖਤਾਂ ਦੀ ਕਟਾਈ ‘ਤੇ ਰੋਕ ਲਾ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ 21 ਅਕਤੂਬਰ ਨੂੰ ਹੋਣ ਵਾਲੀ ਮਾਮਲੇ ਦੀ ਅਗਲੀ ਸੁਣਵਾਈ ਤੱਕ ਸਥਿਤੀ ਉਵੇਂ ਹੀ ਬਣਾਈ ਰੱਖੋ।

Share this Article
Leave a comment