ਇਰਾਨ ਨੇ ਐਤਵਾਰ ਨੂੰ ਫਿਰ ਅਮਰੀਕਾ ‘ਤੇ ਵੱਡਾ ਹਮਲਾ ਕੀਤਾ ਹੈ। ਉਸਨੇ ਇਰਾਕ ਦੇ ਅਲ ਬਲਾਦ ਏਅਰਬੇਸ ‘ਚ ਅਮਰੀਕੀ ਠਿਕਾਣਿਆਂ ‘ਤੇ 8 ਰਾਕੇਟ ਦਾਗੇ ਹਨ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਦੋ ਇਰਾਕੀ ਅਫਸਰ ਅਤੇ ਦੋ ਏਅਰਮੈਨ ਸ਼ਾਮਲ ਹਨ। ਨਿਊਜ਼ ਏਜੰਸੀ ਏਐੱਫਪੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਵੇਲੇ ਪੂਰੀ ਦੁਨੀਆ ਦੀ ਨਜ਼ਰ ਇਰਾਨ ਅਤੇ ਅਮਰੀਕਾ ਦੇ ਤਣਾਅ ਉੱਤੇ ਹੈ। ਦੋਵੇਂ ਦੇਸ਼ਾਂ ਦੇ ਵਿੱਚ ਜੰਗ ਦਾ ਖ਼ਤਰਾ ਨਜ਼ਰ ਆ ਰਿਹਾ ਹੈ। ਇਸ ਨਾਲ ਪਹਿਲਾਂ ਇਰਾਨ, ਇਰਾਕ ਵਿੱਚ ਅਮਰੀਕੀ ਅਤੇ ਗਠਜੋੜ ਫੌਜ ਦੇ ਠਿਕਾਣਿਆਂ ‘ਤੇ ਦਰਜਨ ਭਰ ਤੋਂ ਜ਼ਿਆਦਾ ਮਿਜ਼ਇਲਾਂ ਨਾਲ ਹਮਲਾ ਕਰ ਚੁੱਕਿਆ ਹੈ।
ਖਬਰਾਂ ਮੁਤਾਬਕ ਇਰਾਕ ਦੇ ਅਲ-ਬਲਾਦ ਏਅਰਬੇਸ ‘ਤੇ ਅਮਰੀਕੀ ਫੌਜੀ ਠਿਕਾਣਿਆਂ ‘ਤੇ ਈਰਾਨ ਨੇ 8 ਰਾਕੇਟ ਦਾਗੇ ਹਨ, ਜਿਸ ਵਿੱਚ 4 ਲੋਕ ਜ਼ਖਮੀ ਹੋ ਗਏ ਹਨ। ਅਲ-ਬਲਾਦ ਏਅਰਬੇਸ ਇਰਾਕ ਦੇ ਐੱਫ 16 ਲੜਾਕੂ ਜਹਾਜ਼ਾਂ ਦਾ ਮੁੱਖ ਏਅਰਬੇਸ ਹੈ, ਜਿਸਨੂੰ ਉਸਦੀ ਹਵਾਈ ਸਮਰੱਥਾ ਅਪਗਰੇਡ ਕਰਨ ਲਈ ਅਮਰੀਕਾ ਤੋਂ ਖਰੀਦਿਆ ਗਿਆ ਹੈ।
ਉਥੇ ਹੀ ਇਰਾਨੀ ਗਾਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ 8 ਜਨਵਰੀ ਦੇ ਹਮਲੇ ਦਾ ਮਕਸਦ ਕਿਸੇ ਅਮਰੀਕੀ ਫੌਜੀ ਨੂੰ ਮਾਰਨਾ ਨਹੀਂ ਸੀ। ਫਿਲਹਾਲ ਪਰ ਇੰਨਾ ਸਾਫ਼ ਹੈ ਕਿ ਇਰਾਨ ਨੇ ਇਸ ਹਮਲੇ ਤੋਂ ਜਤਾ ਦਿੱਤਾ ਹੈ ਕਿ ਅਮਰੀਕਾ ਦੇ ਖਿਲਾਫ ਉਹ ਨਰਮ ਨਹੀਂ ਪਏ ਹਨ।