ਜੰਮੂ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ ਨਾਕਾਮ : ਡੀਜੀਪੀ ਦਿਲਬਾਗ ਸਿੰਘ

TeamGlobalPunjab
2 Min Read

ਜੰਮੂ : ਜੰਮੂ-ਕਸ਼ਮੀਰ ਪੁਲਿਸ ਨੇ ਇਕ ਵੱਡੇ ਅੱਤਵਾਦੀ ਹਮਲੇ ਨੂੰ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ।  ਡੀ. ਜੀ. ਪੀ. ਦਿਲਬਾਗ ਸਿੰਘ ਨੇ ਐਤਵਾਰ ਨੂੰ ਪੰਜ ਕਿਲੋ ਤੇਜ਼ ਸ਼ਕਤੀਸ਼ਾਲੀ ਵਿਸਫੋਟਕ (ਆਈ. ਈ. ਡੀ.) ਦੀ ਬਰਾਮਦਗੀ ਤੋਂ ਬਾਅਦ ਕਿਹਾ ਕਿ ਲਸ਼ਕਰ-ਏ ਤੋਇਬਾ ਦੇ ਅੱਤਵਾਦੀ ਨੂੰ ਹਮਲੇ ਨੂੰ ਅੰਜਾਮ ਦੇਣ ਦੇ ਲਈ ਵਿਸਫੋਟਕਾਂ ਦੀ ਖੇਪ ਦਿੱਤੀ ਗਈ ਸੀ । ਡੀ. ਜੀ. ਪੀ. ਸਿੰਘ ਨੇ ਕਿਹਾ ਕਿ ਜੰਮੂ ਪੁਲਿਸ ਨੇ ਪੰਜ ਤੋਂ 6 ਕਿਲੋ ਆਈ. ਈ. ਡੀ. ਬਰਾਮਦ ਕੀਤਾ ਹੈ । ਇਹ ਲਸ਼ਕਰ ਦੇ ਅੱਤਵਾਦੀਆਂ ਤੋਂ ਮਿਲਿਆ ਅਤੇ ਇਸ ਨੂੰ ਭੀੜ-ਭਾੜ ਵਾਲੇ ਸਥਾਨ ‘ਤੇ ਲਗਾਇਆ ਜਾਣਾ ਸੀ। ਉਨ੍ਹਾਂ  ਕਿਹਾ ਕਿ ਆਈ. ਈ. ਡੀ. ਦੀ ਬਰਾਮਦਗੀ ਨਾਲ ਇਕ ਵੱਡਾ ਅੱਤਵਾਦੀ ਹਮਲਾ ਹੋਣ ਤੋਂ ਟਲ ਗਿਆ।

ਪੁਲਿਸ ਪ੍ਰਮੁੱਖ ਨੇ ਕਿਹਾ ਕਿ ਪੁੱਛਗਿੱਛ ਦੇ ਦੌਰਾਨ ਸ਼ੱਕੀ ਨੂੰ ਫੜ੍ਹ ਲਿਆ ਗਿਆ ਅਤੇ ਇਸ ਮਾਮਲੇ ‘ਚ ਹੋਰ ਵੀ ਸ਼ੱਕੀਆਂ ਦੇ ਫੜ੍ਹੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੋਰ ਏਜੰਸੀਆਂ ਦੇ ਨਾਲ ਜੰਮੂ ਹਵਾਈ ਅੱਡੇ ਖੇਤਰ ‘ਚ ਹੋਏ ਧਮਾਕਿਆਂ ਦੀ ਜਾਂਚ ‘ਤੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ ਹਵਾਈ ਖੇਤਰ ‘ਚ ਦੋਵੇਂ ਧਮਾਕਿਆਂ ਵਿਚ ਡਰੋਨ ਰਾਹੀ ਵਿਸਫੋਟਕ ਸਮੱਗਰੀ ਸੁੱਟਣ ਦੀ ਸੰਭਵਾਨ ਜਤਾਈ ਗਈ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੁਲਿਸ ਨੇ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਐਨ.ਆਈ.ਏ. (NIA) ਨੇ ਇਸ ਘਟਨਾ ਤੋਂ ਬਾਅਦ ਯੂ.ਏ.ਪੀ.ਏ. (UAPA) ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

- Advertisement -

ਉਨ੍ਹਾਂ ਕਿਹਾ ਕਿ ਜੰਮੂ ਦੇ ਸਤਵਾਰੀ ਪੁਲਿਸ ਥਾਣੇ ਵਿਚ ਭਾਰਤੀ ਦੰਡ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਸਰੁੱਖਿਆ ਵਧਾ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਸ਼ਹਿਰ ਦੇ ਬਾਹਰੀ ਇਲਾਕੇ ਨਰਵਾਲ ‘ਚ ਇਕ ਅੱਤਵਾਦੀ ਨੂੰ ਵਿਸਫੋਟਕ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਜਿਸ ਕਾਰਨ ਇਕ ਵੱਡੇ ਅੱਤਵਾਦੀ ਹਮਲੇ ਨੂੰ ਅਸਫਲ ਕਰ ਦਿੱਤਾ ਗਿਆ।

Share this Article
Leave a comment