ਇਰਾਕ ‘ਚ ਅਮਰੀਕੀ ਦੂਤਘਰ ਦੇ ਨੇੜੇ ਹਮਲਾ, ਦਾਗੇ ਰਾਕੇਟ!

TeamGlobalPunjab
1 Min Read

ਬਗਦਾਦ : ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਦਾ ਮਾਹੌਲ ਲਗਾਤਾਰ ਬਰਕਰਾਰ ਹੈ। ਇਸ ਦੇ ਚਲਦਿਆਂ ਇੱਕ ਵਾਰ ਫਿਰ ਇਰਾਕ ਦੀ ਰਾਜਧਾਨੀ ਬਗਦਾਦ ਅੰਦਰ ਸਥਿਤ ਅਮਰੀਕੀ ਦੂਤਘਰ ਦੇ ਨੇੜੇ ਰਾਕੇਟ ਨਾਲ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਵਿੱਚ ਇਹ ਰਿਪੋਰਟਾਂ ਅਮਰੀਕੀ ਸੈਨਾ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਹਨ।

ਦੱਸ ਦਈਏ ਕਿ ਅਕਤੂਬਰ 2019 ਤੋਂ ਲੈ ਕੇ ਹੁਣ ਤੱਕ ਇਹ 19ਵਾਂ ਹਮਲਾ ਹੈ। ਪਤਾ ਲੱਗਾ ਹੈ ਕਿ ਜਿੱਥੇ ਇਹ ਹਮਲਾ ਹੋਇਆ ਹੈ ਉੱਥੇ ਪਹਿਲਾਂ ਕਈ ਏਅਰਕਰਾਫਟ ਦੇਖੇ ਗਏ ਸਨ ਅਤੇ ਅਮਰੀਕੀ ਦੂਤਘਰ ਤੋਂ ਇਲਾਵਾ ਇਸ ਜਗ੍ਹਾ ਹੋਰ ਵੀ ਕਈ ਸਰਕਾਰੀ ਭਵਨ ਹਨ। ਰਿਪੋਰਟਾਂ ਮੁਤਾਬਿਕ 13 ਫਰਵਰੀ ਨੂੰ ਇਰਾਨ ਵੱਲੋਂ ਅਮਰੀਕਾ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਕੋਈ ਵੀ ਗਲਤੀ ਕਰਦੇ ਹਨ ਤਾਂ ਇਰਾਨ ਅਮਰੀਕਾ ਅਤੇ ਇਜਰਾਇਲ ‘ਤੇ ਹਮਲਾ ਕਰੇਗਾ। ਦੱਸਣਯੋਗ ਹੈ ਕਿ 3 ਜਨਵਰੀ ਨੂੰ ਏਅਰਸਟ੍ਰਾਇਕ ਵਿੱਚ ਇਰਾਨ ਦੇ ਜਨਰਲ ਕਾਸਿਮ ਸੂਲੇਮਾਨ ਨੂੰ ਅਮਰੀਕਾ ਵੱਲੋਂ ਮਾਰ ਦਿੱਤਾ ਗਿਆ ਸੀ। ਯਾਦ ਰਹੇ ਕਿ ਸੁਲੇਮਾਨ ਨੂੰ ਇਰਾਨ ਦਾ ਦੂਜਾ ਸਭ ਤੋਂ ਤਾਕਤਵਰ ਵਿਅਕਤੀ ਦਾ ਆਹੁਦਾ ਮਿਲਿਆ।

Share this Article
Leave a comment