ਸੰਦੀਪ ਸਿੰਘ ਧਾਲੀਵਾਲ ਕਤਲ ਕੇਸ ‘ਚ ਰਾਬਰਟ ਸੋਲਿਸ ਨੂੰ ਠਹਿਰਾਇਆ ਗਿਆ ਦੋਸ਼ੀ

Rajneet Kaur
3 Min Read

ਨਿਊਜ਼ ਡੈਸਕ: ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਕੇਸ ‘ਚ ਰਾਬਰਟ ਸੋਲਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਹਿਊਸਟਨ ਵਿੱਚ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਵਲੋਂ ਇਹ ਸਜ਼ਾ  ਤਿੰਨ ਸਾਲਾਂ ਬਾਅਦ ਸੁਣਾਈ ਗਈ ਹੈ। ਦਸ ਦਈਏ ਕਿ  ਸੋਲਿਸ ਨੇ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਧਾਲੀਵਾਲ ਨੂੰ ਇੱਕ ਰੁਟੀਨ ਟ੍ਰੈਫਿਕ ਸਟਾਪ ਦੌਰਾਨ ਗੋਲੀ ਮਾਰ ਕੇ ਕਤਲ ਕੀਤਾ ਸੀ।

ਹੁਣ ਸੋਲਿਸ ਨੇ ਆਪਣੇ ਵਕੀਲਾਂ ਨੂੰ ਬਰਖਾਸਤ ਕਰ ਦਿਤਾ ਅਤੇ ਆਪਣੇ ਕੇਸ ਦੈ ਨੁਮਾਇੰਦਗੀ ਖੁਦ ਕੀਤੀ। ਆਪਣੇ ਸ਼ੁਰੂਆਤੀ ਬਿਆਨ ‘ਚ ਉਸਨੇ ਆਪਣੇ ਆਪ ਨੂੰ ਬੇਗੁਨਾਹ ਦਸਿਆ ਅਤੇ ਆਪਣੇ ਖਿਲਾਫ ਰਾਜ ਦੇ ਕੇਸ ਨੂੰ ਨਾਕਾਫੀ ਕਰਾਰ ਦਿਤਾ। ਸੋਲਿਸ ਨੂੰ  ਕਤਲ ਦਾ ਦੋਸ਼ੀ ਪਾਏ ਜਾਣ ਤੋਂ ਪਹਿਲਾਂ ਜੱਜਾਂ ਨੇ ਸਿਰਫ 25 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ।

ਸੋਲਿਸ ਦੇ ਖਿਲਾਫ ਆਪਣਾ ਕੇਸ ਸਾਬਤ ਕਰਨ ਲਈ, ਹੈਰਿਸ ਕਾਉਂਟੀ ਦੇ ਵਕੀਲਾਂ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਅਤੇ ਦਿਲ ਦਹਿਲਾਉਣ ਵਾਲੇ ਸਬੂਤ ਪੇਸ਼ ਕੀਤੇ। ਉਨ੍ਹਾਂ ਨੇ ਜਿਊਰੀ ਨੂੰ ਡਿਪਟੀ ਧਾਲੀਵਾਲ ਦੇ ਬਾਡੀ ਕੈਮ ਤੋਂ ਅਸਲ ਵੀਡੀਓ ਦਿਖਾਈ, ਜਿਸ ਵਿੱਚ ਸੋਲਿਸ ਆਪਣੀ ਕਾਰ ਤੋਂ ਛਾਲ ਮਾਰਦਾ ਅਤੇ ਟ੍ਰੈਫਿਕ ਸਟਾਪ ਦੇ ਵਿਚਕਾਰ ਧਾਲੀਵਾਲ ਦੀ ਗਸ਼ਤੀ ਕਾਰ ਤੱਕ ਦੌੜਦਾ ਦਿਖਾਈ ਦਿੰਦਾ ਹੈ। ਉਸਨੂੰ ਆਪਣੇ ਹੱਥ ਉੱਪਰ ਰੱਖਣ ਦਾ ਹੁਕਮ ਦਿੰਦਾ ਹੈ। ਫਿਰ ਉਸਨੇ ਪੁਆਇੰਟ-ਬਲੈਂਕ ਰੇਂਜ ‘ਤੇ ਸੰਦੀਪ ਸਿੰਘ ਧਾਲੀਵਾਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

ਆਪਣੀ ਗਵਾਹੀ ਦੇ ਦੌਰਾਨ, ਸੋਲਿਸ ਨੇ ਦਾਅਵਾ ਕੀਤਾ ਕਿ ਗੋਲੀਬਾਰੀ ਇੱਕ ਦੁਰਘਟਨਾ ਸੀ। ਉਸਨੇ ਕਿਹਾ ਕਿ ਉਸ ਸਥਿਤੀ ‘ਚ ਉਸ ਕੋਲ ਹਥਿਆਰ ਸੀ ਉਸਨੇ ਆਪਣਾ ਕੰਟਰੋਲ ਗਵਾ ਦਿਤਾ। ਹਥਿਆਰ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ, ਉਸਨੇ ਗਲਤੀ ਨਾਲ ਟਰਿੱਗਰ ਖਿੱਚ ਲਿਆ ਅਤੇ ਗੋਲੀ ਚਲ ਪਈ। ਸੋਲਿਸ ਨੇ ਜੱਜਾਂ ਨੂੰ ਦੱਸਿਆ ਕਿ ਜਦੋਂ ਉਸਨੇ ਡਿਪਟੀ ਧਾਲੀਵਾਲ ਨੂੰ ਗੋਲੀ ਮਾਰੀ ਤਾਂ ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ “ਕਿਸੇ ਫਿਲਮ ਵਿੱਚ” ਸੀ। ਸੋਲਿਸ ਨੇ ਕਿਹਾ, “ਜੱਜ ਨੂੰ ਕਿਹਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਤਲ ਮੈਂ ਕੀਤਾ ਹੈ ਤਾਂ  ਮੈਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment