ਖੰਨਾ: ਸਮਰਾਲਾ ‘ਚ ਇੱਕ ਦੁਕਾਨਦਾਰ ਨਾਲ ਲੁੱਟ ਦੀ ਵੀਡੀਓ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਿੰਨ ਨੌਜਵਾਨਾਂ ਨੇ ਸਾਮਾਨ ਖਰੀਦਣ ਦੇ ਬਹਾਨੇ ਸੀਮਿੰਟ ਦੀ ਦੁਕਾਨ ‘ਤੇ ਬੈਠੇ ਬਜ਼ੁਰਗ ਤੋਂ 50 ਹਜ਼ਾਰ ਰੁਪਏ ਲੁੱਟ ਲਏ। 73 ਸਾਲਾ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਸਵਿੰਦਰ ਸਿੰਘ ਉਹਨਾਂ ਨੂੰ ਦੁਕਾਨ ’ਤੇ ਬੈਠਾ ਕੇ ਕਿਸੇ ਕੰਮ ਗਿਆ ਸੀ। ਇਸ ਤੋਂ ਬਾਅਦ ਤਿੰਨ ਨੌਜਵਾਨਾਂ ਨੇ ਦੁਕਾਨ ‘ਤੇ ਆ ਕੇ ਸਾਮਾਨ ਮੰਗਿਆ ਤੇ 500 ਰੁਪਏ ਦਿੱਤੇ।
ਜਦੋਂ ਬਜ਼ੁਰਗ ਗੱਲੇ ਵਿੱਚ 500 ਰੁਪਏ ਰੱਖ ਕੇ ਬਕਾਇਆ ਦੇਣ ਲੱਗੇ ਤਾਂ ਇਕ ਨੌਜਵਾਨ ਨੇ ਹੋਰ ਸਾਮਾਨ ਦੇਖਣ ਦੇ ਬਹਾਨੇ ਉਹਨਾਂ ਦੇ ਗੱਲੇ ਵੱਲ ਵਧਿਆ ਤੇ ਗੱਲੇ ‘ਚ ਰੱਖੇ ਪੈਸੇ ਕੱਢ ਲਏ। ਇਸ ਦੌਰਾਨ ਬਜ਼ੁਰਗ ਨੇ ਨੌਜਵਾਨ ਨੂੰ ਧੱਕਾ ਦੇ ਕੇ ਪਿੱਛੇ ਵੀ ਕੀਤਾ ਤੇ ਉਹ ਪੈਸੇ ਲੈ ਕੇ ਫਰਾਰ ਹੋ ਗਏ।

ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਪੁੱਤਰ ਜਸਵਿੰਦਰ ਸਿੰਘ 2 ਘੰਟੇ ਬਾਅਦ ਦੁਕਾਨ ’ਤੇ ਆਇਆ ਤਾਂ ਪਤਾ ਲੱਗਿਆ ਗੱਲੇ ‘ਚੋਂ ਪੈਸੇ ਗਾਇਬ ਸਨ। ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਉਕਤ ਨੌਜਵਾਨ ਰਕਮ ਲੈ ਕੇ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲੀਸ ਮੁਲਜ਼ਮਾਂ ਦੀ ਕਰ ਰਹੀ ਹੈ ਭਾਲ
ਸਮਰਾਲਾ ਥਾਣੇ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮੋਟਰਸਾਈਕਲ ਦਾ ਨੰਬਰ ਵੀ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।