ਮਿਲਟਰੀ ਸਟੇਸ਼ਨ ‘ਚ ਹੋਈ ਫਾਇਰਿੰਗ ਨੂੰ ਲੈ ਕੇ ਹੋਏ ਵੱਡੇ ਖੁਲਾਸੇ

Prabhjot Kaur
2 Min Read

ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ ‘ਚ ਵੱਡੇ ਤੜਕੇ ਹੋਈ ਗੋਲੀਬਾਰੀ ‘ਚ ਚਾਰ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਤੋਂ ਬਾਅਦ ਮਿਲਟਰੀ ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਨਜ਼ਰਬੰਦ/ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਸ ਤੋਂ ਇਲਾਵਾ SP(D) ਬਠਿੰਡਾ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਫਾਇਰਿੰਗ ਕਰਨ ਵਾਲੇ ਸਿਵਲ ਕਪੜਿਆਂ ‘ਚ ਸੀ ਅਤੇ 2 ਜਣਿਆਂ ਨੇ ਫਾਇਰਿੰਗ ਕੀਤੀ। ਮੌਕੇ ‘ਤੇ INSAS rifle ਦੇ 19 ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਸੁੱਤੇ ਪਏ ਜਵਾਨਾਂ ਤੇ ਹੋਈ ਹੈ। ਅਜੇ ਗਾਂਧੀ ਨੇ ਦੱਸਿਆਆਰਮੀ ਅਫ਼ਸਰਾਂ ਦੇ ਬਿਆਨਾਂ ਦੇ ਆਧਾਰ ‘ਤੇ ਐੱਫ ਆਈ ਆਰ ਦਰਜ ਕੀਤੀ ਜਾਵੇਗੀ। ਮ੍ਰਿਤਕ ਜਵਾਨਾਂ ਦੀ ਪਛਾਣ ਤੋਪਚੀ ਸਾਗਰ ਬੰਨੇ, ਤੋਪਚੀ ਕਮਲੇਸ਼ ਆਰ, ਤੋਪਚੀ ਯੋਗੇਸ਼ ਕੁਮਾਰ ਜੇ ਅਤੇ ਤੋਪਚੀ ਸੰਤੋਸ਼ ਐੱਮ ਨਾਗਰਲ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਫੌਜ ਦੀ ਇੱਕ ਯੂਨਿਟ ਤੋਂ ਇਕ ਹਥਿਆਰ ਅਤੇ ਕੁਝ ਰਾਉਂਡ ਗਾਇਬ ਹੋ ਗਏ ਸਨ। ਪੁਲਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ  ਰਾਈਫਲ ਚੋਰੀ ਹੋਣ ਦੀ ਸ਼ਿਕਾਇਤਕੈਂਟ ਥਾਣੇ ਵਿੱਚ ਆਈ ਸੀ। ਉੱਥੇ ਹੀ ਮਾਮਲੇ ਦੀ ਜਾਂਚ ਨੂੰ ਲੈ ਕੇ ਫੌਜ ਨੇ ਕਿਹਾ ਹੈ ਕਿ ਸਾਰੇ ਪਹਿਲੂਆਂ ਨੂੰ ਜਾਂਚਿਆ ਜਾਵੇਗਾ ਅਤੇ ਗਾਇਬ ਰਾਈਫਲ ਸਬੰਧੀ ਵੀ ਜਾਂਚ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment