ਤਰਨ ਤਾਰਨ: ਤਰਨ ਤਾਰਨ ਪੱਟੀ ਰੋਡ ‘ਤੇ ਮਾਹੀ ਰਿਜ਼ਾਰਟ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ। ਤਾਜ਼ਾ ਜਾਣਕਾਰੀ ਮੁਤਾਬਕ ਇਕ ਗੈਂਗਸਟਰ ਦੀ ਮੌਤ ਹੋਈ ਹੈ ਤੇ 4 ਗੰਭੀਰ ਜ਼ਖਮੀ ਹੋਏ ਹਨ, ਜਦਕਿ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਇਹ ਸਾਰੇ ਨੌਜਵਾਨ ਪੁਲਿਸ ਨੂੰ ਲੁੱਟ ਖੋਹ ਦੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੂੰ ਲੋੜਿੰਦਾ ਸਨ। ਇਨ੍ਹਾਂ ਪੰਜ ਜਣਿਆ ਨੇ ਦੋ ਥਾਵਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਜਿਸ ਦੀ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਨੇ ਪੰਜਾਂ ਨੌਜਵਾਨ ਲੁਟੇਰਿਆਂ ਨੂੰ ਫੜਨ ਲਈ ਇਹਨਾਂ ਦਾ ਪਿੱਛਾ ਕੀਤਾ।
ਪੁਲਿਸ ਤੋਂ ਬਚਣ ਲਈ ਪੰਜੇ ਨੌਜਵਾਨ ਪੱਟੀ ਦੇ ਮਾਹੀ ਰਿਜ਼ੋਰਟ ਵਿੱਚ ਦਾਖਲ ਹੋ ਗਈ। ਇਸ ਤੋਂ ਬਾਅਦ ਪੁਲਿਸ ਵੀ ਇਹਨਾਂ ਦੇ ਮਗਰ ਪਹੁੰਚ ਗਈ। ਪੁਲਿਸ ਨੇ ਰਿਜ਼ੋਰਟ ਨੂੰ ਘੇਰਾ ਪਾ ਲਿਆ। ਪੁਲਿਸ ਨੇ ਇਹਨਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਇਹਨਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਫਾਇਰਿੰਗ ਕੀਤੀ।