ਆਉਣ-ਜਾਣ ਵੇਲੇ ਸੜਕਾਂ ‘ਤੇ ਅੜਿੱਕਾ ਨਹੀਂ ਹੋਣਾ ਚਾਹੀਦਾ – ਸੁਪਰੀਮ ਕੋਰਟ

TeamGlobalPunjab
1 Min Read

ਨਵੀਂ ਦਿੱਲੀ : – ਕੋਰਟ ਨੇ ਨੋਇਡਾ ਦੀ ਰਹਿਣ ਵਾਲੀ ਮਹਿਲਾ ਦੀ ਨੋਇਡਾ ਤੋਂ ਦਿੱਲੀ ਜਾਣ ‘ਚ 20 ਮਿੰਟ ਦੀ ਜਗ੍ਹਾ ਦੋ ਘੰਟੇ ਲੱਗਣ ਦੀ ਸ਼ਿਕਾਇਤ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ ਕਿਹਾ ਕਿ ਸੜਕਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਆਉਣ-ਜਾਣ ਵੇਲੇ ਸੜਕਾਂ ‘ਤੇ ਅੜਿੱਕਾ ਨਹੀਂ ਹੋਣਾ ਚਾਹੀਦਾ।  ਕੋਰਟ ਨੇ ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਵੀ ਮਾਮਲੇ ‘ਚ ਧਿਰ ਬਣਾਉਂਦਿਆਂ ਨੋਟਿਸ ਜਾਰੀ ਕੀਤਾ ਹੈ। ਮਾਮਲੇ ‘ਚ ਕੋਰਟ 19 ਅਪ੍ਰਰੈਲ ਨੂੰ ਮੁੜ ਸੁਣਵਾਈ ਕਰੇਗਾ।

 ਮੋਨਿਕਾ ਅਗਰਵਾਲ ਨੇ ਪਟੀਸ਼ਨ ‘ਚ ਕਿਹਾ ਹੈ ਕਿ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਸੜਕਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਵੀ ਸੜਕਾਂ ਬੰਦ ਹਨ। ਬੀਤੀ 26 ਮਾਰਚ ਨੂੰ ਕੋਰਟ ਨੇ ਅਗਰਵਾਲ ਦੀ ਪਟੀਸ਼ਨ ‘ਤੇ ਕੇਂਦਰ ਸਰਕਾਰ ਤੇ ਦਿੱਲੀ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੜਕਾਂ ਪੱਧਰੀਆਂ ਰਹਿਣ ਤਾਂ ਕਿ ਇਕ ਤੋਂ ਦੂਜੀ ਜਗ੍ਹਾ ਜਾਣ ਦਾ ਰਾਹ ਪ੍ਰਭਾਵਿਤ ਨਾ ਹੋਵੇ।

TAGGED: ,
Share this Article
Leave a comment