ਬਿਹਾਰ ‘ਚ ਸੁਸ਼ਾਂਤ ਦੇ ਨਾਂਅ ‘ਤੇ ਰੱਖਿਆ ਗਿਆ ਚੌਂਕ ਦਾ ਨਾਮ

TeamGlobalPunjab
1 Min Read

ਨਿਊਜ਼ ਡੈਸਕ਼: ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਉਨ੍ਹਾਂ ਦੇ ਫੈਨਸ ਸਦਮੇ ਵਿੱਚ ਹਨ। ਲੋਕ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹਾਲ ਹੀ ਵਿੱਚ ਸੁਸ਼ਾਂਤ ਦੇ ਹੋਮਟਾਊਨ ਪੂਰਨੀਆ ਵਿੱਚ ਇੱਕ ਸੜਕ ਦਾ ਨਾਮ ਸੁਸ਼ਾਂਤ ਦੇ ਨਾਮ ਉੱਤੇ ਰੱਖ ਦਿੱਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਮੇਅਰ ਸਰਿਤਾ ਦੇਵੀ ਨੇ ਕਿਹਾ ਕਿ ਸੁਸ਼ਾਂਤ ਮਹਾਨ ਕਲਾਕਾਰ ਸਨ ਅਤੇ ਉਨ੍ਹਾਂ ਦੇ ਨਾਮ ‘ਤੇ ਚੌਂਕ ਦਾ ਨਾਮ ਰੱਖਣਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਹੈ। ਸਰਿਤਾ ਦੇਵੀ ਨੇ ਕਿਹਾ ਕਿ ਸੜਕ ਜੋ ਕਿ ਮਧੁਬਨੀ ਤੋਂ ਮਾਤਾ ਚੌਕ ਨੂੰ ਜਾਂਦੀ ਹੈ, ਉਸ ਨੂੰ ਹੁਣ ਸੁਸ਼ਾਂਤ ਸਿੰਘ ਰਾਜਪੂਤ ਰੋਡ ਦੇ ਨਾਮ ਨਾਲ ਜਾਣਿਆ ਜਾਵੇਗਾ।

ਇਸ ਤੋਂ ਇਲਾਵਾ ਸਰਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੁਸ਼ਾਂਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਸ਼ਹੂਰ ਅਦਾਕਾਰ ਸ਼ੇਖਰ ਸੁਮਨ ਨੇ ਵੀ ਬਿਹਾਰ ਦੇ ਸੀਐਮ ਨਾਲ ਵੀ ਇਸ ਸਬੰਧੀ ਪਿਛਲੇ ਮਹੀਨੇ ਮੁਲਾਕਾਤ ਕੀਤੀ ਸੀ। ਸੁਸ਼ਾਂਤ ਦੇ ਫੈਨਸ ਵੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ।

Share this Article
Leave a comment