ਰੋਅ ਖੰਨਾ ਕਾਂਗ੍ਰੈਸ਼ਨਲ ਇੰਡੀਆ ਕਾਕਸ ਦੇ ਮੀਤ ਪ੍ਰਧਾਨ ਵਜੋਂ ਨਾਮਜ਼ਦ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਭਾਰਤੀ ਮੂਲ ਦੇ ਰੋਅ ਖੰਨਾ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਗ੍ਰੈਇੰਡੀਆ ਕਾਕਸ ਦਾ ਮੀਤ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਕੈਲੇਫੋਰਨੀਆ ਦੀ ਸਿਲੀਕੋਨ ਵੈਲੀ ਤੋਂ ਜਿੱਤ ਹਾਸਲ ਕਰਨ ਵਾਲੇ ਰੋਅ ਖੰਨਾ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਲੋਂ ਖ਼ਾਲੀ ਕੀਤੀ ਜਾ ਰਹੀ ਸੈਨੇਟ ਸੀਟ ਦਾ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ।

ਡੈਮੋਕ੍ਰੇਟਿਕ ਪਾਰਟੀ ਦੀ ਕਾਕਸ ਦੀ ਕੋ-ਚੇਅਰ ਬਰੈਡ ਸ਼ਰਮਨ ਵੱਲੋਂ ਆਪਣੇ ਸਾਥੀਆਂ ਨੂੰ ਭੇਜੀ ਈਮੇਲ ਵਿਚ ਕਿਹਾ ਗਿਆ, “ਮੈਂ ਸਮਝਦਾ ਹਾਂ ਕਿ ਰੋਅ ਖੰਨਾ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਸਕਦੇ ਹਨ। ਫ਼ਿਲਾਡਲਫ਼ੀਆ ਵਿਚ ਪੈਦਾ ਹੋਏ ਰੋਅ ਖੰਨਾ ਅਮਰੀਕਾ ਦੇ ਹਾਊਸ ਆਫ਼ ਰਿਪ੍ਰਜੈਂਟੇਟਿਵਜ਼ ਵਿਚ ਪੁੱਜੇ ਭਾਰਤੀ ਮੂਲ ਦੇ ਚਾਰ ਸੰਸਦ ਮੈਂਬਰਾਂ ‘ਚੋਂ ਸਭ ਤੋਂ ਘੱਟ ਉਮਰ ਦੇ ਹਨ।

ਰੋਅ ਖੰਨਾ ਦੇ ਪਿਤਾ ਕੈਮੀਕਲ ਇੰਜਨੀਅਰ ਹਨ ਜੋ ਭਾਰਤ ਵਿਚ ਡਿਗਰੀ ਹਾਸਲ ਕਰਨ ਮਗਰੋਂ ਮਿਸ਼ੀਗਨ ਯੂਨੀਵਰਸਿਟੀ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਪੁੱਜੇ ਸਨ ਅਤੇ ਇਥੇ ਹੀ ਵਸ ਗਏ। ਰੋਅ ਖੰਨਾ ਨੂੰ ਭਾਰਤ-ਅਮਰੀਕਾ ਵਿਚਾਲੇ ਗੂੜ੍ਹੇ ਸਬੰਧਾਂ ਦਾ ਤਕੜਾ ਸਮਰਥਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਉਹ ਵਣਜ ਮੰਤਰਾਲੇ ਵਿਚ ਉਪ ਸਹਾਇਕ ਮੰਤਰੀ ਵੀ ਰਹਿ ਚੁੱਕੇ ਹਨ।

Share this Article
Leave a comment