ਕਪੂਰ ਖਾਨਦਾਨ ਦੇ ਚਿਰਾਗ ਰਿਸ਼ੀ ਕਪੂਰ ਮੰਗਲਵਾਰ ਨੂੰ ਅਮਰੀਕਾ ਤੋਂ ਵਾਪਸ ਮੁੰਬਈ ਪਰਤ ਆਏ ਹਨ। ਉਹ ਬਿਤੇ ਇੱਕ ਸਾਲ ਤੋਂ ਨਿਊਯਾਰਕ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਰਿਸ਼ੀ ਕਪੂਰ ਨੂੰ ਮੁੰਬਈ ਏਅਰਪੋਰਟ ‘ਤੇ ਨੀਤੂ ਕਪੂਰ ਨਾਲ ਸਪਾਟ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਵਤਨ ਪਰਤਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ ।
ਦੱਸਣਯੋਗ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਨਿਊਯਾਰਕ ’ਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਮੁੰਬਈ ਤੋਂ ਪਰਤਦੇ ਸਮੇਂ ਰਿਸ਼ੀ ਕਪੂਰ ਨਾਲ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਵੀ ਸਨ। ਉਨ੍ਹਾਂ ਆਪਣੇ ਪਤੀ ਰਿਸ਼ੀ ਕਪੂਰ ਦਾ ਹੱਥ ਫੜਿਆ ਹੋਇਆ ਸੀ ਤੇ ਦੋਵੇ ਬਹੁਤ ਖੁਸ਼ ਨਜ਼ਰ ਆ ਰਹੇ ਸਨ।
ਵਤਨ ਪਰਤਦੇ ਹੀ ਰਿਸ਼ੀ ਕਪੂਰ ਨੇ ਟਵੀਟ ਕਰ ਕੇ ਸਾਰੇ ਪਿਆਰ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਘਰ ਵਾਪਸ ਆ ਗਿਆ ਹਾਂ!!!!!! 11 ਮਹੀਨੇ 11 ਦਿਨ! ਸਭ ਦਾ ਧੰਨਵਾਦ !
BACK HOME!!!!!! 11 Months 11days! Thank you all!
— Rishi Kapoor (@chintskap) September 9, 2019
ਜਦੋਂ ਰਿਸ਼ੀ ਕਪੂਰ ਨਿਊ ਯਾਰਕ ਇਲਾਕ ਕਰਵਾਉਣ ਲਈ ਰਵਾਨਾ ਹੋਏ ਸਨ, ਤਾਂ ਉਸ ਵੇਲੇ ਉਨ੍ਹਾਂ ਨੇ ਆਪਣੀ ਬਿਮਾਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਉਂਝ ਭਾਵੇਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਕੈਂਸਰ ਨਾਲ ਜੂਝਦੇ ਹੋਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਕੈਂਸਰ ਹੁਣ ਠੀਕ ਹੋ ਗਿਆ ਹੈ ਤੇ ਉਹ ਜਲਦ ਭਾਰਤ ਪਰਤਣਗੇ।