ਇਨਕਲਾਬੀ ਕਵੀ ਅਵਤਾਰ ਪਾਸ਼

TeamGlobalPunjab
3 Min Read

-ਅਵਤਾਰ ਸਿੰਘ

ਇਨਕਲਾਬੀ ਕਵੀ ਅਵਤਾਰ ਪਾਸ਼ 23 ਮਾਰਚ 1988 ਨੂੰ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਤੇ ਉਸਦੇ ਦੋਸਤ ਹੰਸ ਰਾਜ ਦਾ ਦਹਿਸ਼ਤਪਸੰਦਾਂ ਨੇ ਕਤਲ ਕਰਕੇ ਉਸਦੀ ਆਵਾਜ ਨੂੰ ਭਾਂਵੇ ਸਦਾ ਲਈ ਖਤਮ ਕਰ ਦਿਤਾ ਪਰ ਉਸ ਦੀਆਂ ਕਵਿਤਾਵਾਂ ਤੇ ਲਿਖਤਾਂ ਨੇ ਸਦਾ ਲਈ ਉਸਨੂੰ ਅਮਰ ਕਰ ਦਿੱਤਾ।

ਉਸ ਦਾ ਪਹਿਲਾ ਨਾਂ ਅਵਤਾਰ ਸਿੰਘ ਸੰਧੂ ਸੀ ਤੇ ਉਸ ਦਾ ਜਨਮ 9-9-1950 ਨੂੰ ਇਕ ਸਧਾਰਨ ਪਰਿਵਾਰ ‘ਚ ਤਲਵੰਡੀ ਸਲੇਮ ਜਲੰਧਰ ਵਿਖੇ ਹੋਇਆ।ਮੁੱਢਲੀ ਪੜਾਈ ਤੋਂ ਬਾਅਦ ਉਸਦਾ ਰੁਝਾਨ ਕਵਿਤਾਵਾਂ ਲਿਖਣ ਵੱਲ ਹੋ ਗਿਆ।ਪੰਜਾਬ ਵਿੱਚ ਸ਼ੁਰੂ ਹੋਈ ਨਕਸਲਬਾੜੀ ਲਹਿਰ ਤੋਂ ਪ੍ਰਭਾਵਤ ਹੋ ਕੇ ਉਸਨੇ ਪੰਜਾਬੀ ਕਾਵਿ ਨੂੰ ਇਕ ਨਵਾਂ ਮੁਹਾਂਦਰਾ ਦੇਣਾ ਸ਼ੁਰੂ ਕਰ ਦਿੱਤਾ।

ਉਸਨੂੰ ਇਕ ਕਤਲ ਕੇਸ ‘ਚ ਦੋ ਸਾਲ ਜੇਲ ਦੀ ਸ਼ਜਾ ਵੀ ਹੋਈ। ਉਸਨੇ ਪਹਿਲਾ ਕਾਵਿ ਸੰਗਰਿਹ “ਲੋਹ ਕਥਾ” ‘(1970), ਦੂਜਾ “ਉਡਦੇ ਬਾਜ਼ਾ ਮਗਰ (1973) ਤੀਜਾ “ਸਾਡੇ ਸਮਿਆਂ ਵਿੱਚ” ‘(1978) ਤੇ ਆਖਰੀ “ਖਿਲਰੇ ਵਰਕੇ”(1985) ਵਿੱਚ ਲਿਖਿਆ ਸੀ।

- Advertisement -

ਉਸਨੇ ਕਵਿਤਾਵਾਂ ਰਚਣ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਖੇਤਰਾਂ ਦਾ ਡੂੰਘਾ ਅਧਿਐਨ ਕੀਤਾ।ਕੁਝ ਦੋਸਤਾਂ ਨਾਲ ਰਲ ਕੇ ਲਾਲਾ ਹਰਦਿਆਲ ਸਟਡੀ ਸੈਂਟਰ ਖੋਲਿਆ ਜਿਸ ਵਿੱਚ ਅਧਿਐਨ ਲਈ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਵੱਖ ਵੱਖ ਵਿਸ਼ਿਆਂ ਉਪਰ ਵਿਚਾਰ ਗੋਸ਼ਟੀਆਂ ਰਚਾਈਆਂ।

ਉਸਦੇ ਸਹਿਤ, ਸਭਿਆਚਾਰ, ਵਿਗਿਆਨ ਤੇ ਸਮਕਾਲੀ ਸਮਜਿਕ ਤੇ ਰਾਜਨੀਤਿਕ ਵਿਸ਼ਿਆਂ ਬਾਰੇ ਲਿਖੇ ਲੇਖ (1980 ਤੋਂ 1985 ਤੱਕ) ਸਾਈਕਲੋਸਟਾਈਲ ਕਰਕੇ ਪਰਚੇ ‘ਹਾਕ’ ਵਿੱਚ ਛਾਪੇ ਜਾਂਦੇ ਸਨ।ਉਸਦਾ ਲੇਖ ‘ਅੰਧ ਵਿਸ਼ਵਾਸ ਤੇ ਅਸੀਂ ਲੋਕ’ ਪ੍ਰਚਲਿਤ ਵਹਿਮਾਂ ਬਾਰੇ ਡੂੰਘਾ ਵਿਸ਼ਲੇਸ਼ਨ ਕਰਦਾ ਹੈ।

‘ਤੁਹਾਡੀ ਰਾਸ਼ੀ ਕੀ ਕਹਿੰਦੀ ਹੈ’ ਲੇਖ ਰਾਂਹੀ ਭੂਤ, ਭਵਿਖ ਦੱਸਣ ਦਾ ਢਕੋਂਜ ਦਾ ਵਿਰੋਧ ਕਰਦਿਆਂ ਮਨਘੜਤ ਕਲਪਿਤ ਰਾਸ਼ੀਆਂ ਬਾਰੇ ਹੈ। ਲੇਖ ‘ਫਿਰਕਾਪਰਸਤੀ ਦੀਆਂ ਜੜਾਂ’ ਵਿੱਚ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸਨ ਕੀਤਾ ਹੈ ਕਿ ਕਿਵੇਂ ਸਾਧਾਰਣ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਫਿਰਕੂ ਰੰਗਤ ਦੇ ਕੇ ਲੜਾਇਆ ਜਾਂਦਾ ਹੈ।

ਬ੍ਰਹਿਮੰਡ ਦੀ ਉਤਪਤੀ, ਆਕਾਰ ਤੇ ਸਰੂਪ ਬਾਰੇ ਲੇਖ ਵਿੱਚ ਕੀਤੇ ਸੁਆਲ ਵਿਚੋਂ ਇਕ ਸੁਆਲ ਇਹ ਹੈ “ਬ੍ਰਹਿਮੰਡ ਵਿੱਚ ਖਿਲਰਿਆ ਫਿਰਦਾ ਇਹ ਜੰਗ ਪੁਲੰਦਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿਥੋਂ ਤੇ ਕਿਵੇਂ ਬਣੇ? ਇਹ ਬਣਾਉਣ ਦਾ ਚੱਕਰ ਕੀ ਹੈ? ਹੋਰ ਲੇਖ ਵਿੱਚ ਲਿਖਦਾ ਹੈ, “ਲੋਕੀਂ ਧਰਮ ਨੂੰ ਇਸ ਲਈ ਮੰਨਦੇ ਹਨ ਕਿ ਉਨਾਂ ਦਾ ਟੱਬਰ ਰਾਜੀ ਬਾਜੀ ਰਹੇ ਅਤੇ ਆਰਥਿਕ ਹਾਲਤ ਚੰਗੀ ਹੋ ਜਾਵੇ ਇਸ ਲਈ ਨਹੀਂ ਕਿ ਉਹਨਾਂ ਅੰਦਰ ਬ੍ਰਹਿਮੰਡ ਸ਼ਿਰਸਟੀ ਅਤੇ ਜਿੰਦਗੀ ਦੇ ਮੂਲ ਅਧਾਰਾਂ ਅਤੇ ਕਾਰਨ ਨੂੰ ਜਾਨਣ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ।

ਉਸ ਦੀਆਂ ਪ੍ਰਸਿੱਧ ਕਵਿਤਾਵਾਂ ਦੇ ਬੋਲ” ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀ ਹੁੰਦੀ”, ‘ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’, ‘ਅਸੀਂ ਜਿੰਨਾਂ ਨੇ ਯੁੱਧ ਨਹੀ ਕੀਤਾ,ਤੇਰੇ ਸਾਉ ਪੁੱਤ ਨਹੀ ਹਾਂ’ ‘ਰਬ ਤੋਂ ਬਿਨਾਂ ਜਿਨੇ ਜੋਗਾ ਵੀ ਹਾਂ ਤੇ ਜੋ ਵੀ ਹਾਂ’ ਆਦਿ ਹਨ।

- Advertisement -
Share this Article
Leave a comment