ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ ਫਾਰਮੂਲਾ ਲਾਗੂ : 240 ਮੁਲਾਜ਼ਮ ਹੋਣਗੇ ਸੇਵਾ ਮੁਕਤ

TeamGlobalPunjab
1 Min Read

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ 58 ਸਾਲ ਦਾ ਫਾਰਮੂਲਾ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਇਸ ਨੂੰ ਲਾਗੂ ਕਰਨ ਲਈ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਸੀ। ਇਸ ‘ਤੇ ਗ੍ਰਹਿ ਮੰਤਰਾਲੇ ਦੀ ਮੰਨਜ਼ੂਰੀ ਤੋਂ ਬਾਅਦ ਅੱਜ (29 ਮਾਰਚ) ਸ਼ਾਮ ਨੂੰ ਪ੍ਰਸਾਸ਼ਨ ਨੇ ਆਦੇਸ਼ ਜਾਰੀ ਕਰ ਦਿੱਤੇ ਹਨ।

ਚੰਡੀਗੜ੍ਹ ਵਿੱਚ 58 ਸਾਲ ਦਾ ਫੈਸਲਾ ਲਾਗੂ ਹੋਣ ਨਾਲ 31 ਮਾਰਚ, 2020 ਤੱਕ 210 ਅਤੇ 30 ਸਤੰਬਰ, 2020 ਤੱਕ 350 ਮੁਲਾਜ਼ਮ ਰਿਟਾਇਰ ਹੋ ਜਾਣਗੇ। 31 ਮਾਰਚ ਨੂੰ ਜਿਨ੍ਹਾਂ ਮੁਲਾਜ਼ਮਾਂ ਨੂੰ ਰਿਟਾਇਰ ਕਰਨਾ ਹੈ ਪ੍ਰਸਾਸ਼ਨ ਵੱਲੋਂ ਉਨ੍ਹਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ।

Share this Article
Leave a comment