ਚੈਰੀਟੇਬਲ-ਕਮ-ਐਜੂਕੇਸ਼ਨਲ ਬਾਡੀ ਦੇ ਰਿਹਾਇਸ਼ੀ ਪ੍ਰਧਾਨ ਚੀਫ਼ ਖਾਲਸਾ ਦੀਵਾਨ ਹਰਮਿੰਦਰ ਸਿੰਘ ਦਾ ਕੋਵਿਡ 19 ਕਾਰਨ ਹੋਇਆ ਦਿਹਾਂਤ

TeamGlobalPunjab
1 Min Read

ਅੰਮ੍ਰਿਤਸਰ: ਚੈਰੀਟੇਬਲ-ਕਮ-ਐਜੂਕੇਸ਼ਨਲ ਬਾਡੀ ਦੇ ਰਿਹਾਇਸ਼ੀ ਪ੍ਰਧਾਨ ਚੀਫ਼ ਖਾਲਸਾ ਦੀਵਾਨ (ਸੀ.ਕੇ.ਡੀ.) ਹਰਮਿੰਦਰ ਸਿੰਘ (79,) ਦਾ ਸੋਮਵਾਰ ਨੂੰ ਇਕ ਨਿੱਜੀ ਹਸਪਤਾਲ ਵਿਚ ਕੋਵਿਡ 19 ਕਾਰਨ ਦਿਹਾਂਤ ਹੋ ਗਿਆ ਹੈ। ਚੀਫ ਖਾਲਸਾ ਦੀਵਾਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵਲੋਂ ਚੀਫ ਖਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਹਰਮਿੰਦਰ ਸਿੰਘ ਫ੍ਰੀਡਮ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਕਹਿਰ ਦੀ ਲਪੇਟ ਵਿਚ ਆਏ ਹਰਮਿੰਦਰ ਸਿੰਘ ਦਾ ਸਦੀਵੀਂ ਵਿਛੋੜਾ ਦੇ ਜਾਣਾ ਬਹੁਤ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਹਰਮਿੰਦਰ ਸਿੰਘ 1979 ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਸਨ। ਉਹ ਦੋ ਸਾਲ ਤੱਕ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ।

ਹਰਮਿੰਦਰ ਸਿੰਘ ਖਾਲਸਾ ਕਾਲਜ ਐਜੂਕੇਸ਼ਨਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪਬਲਿਕ ਸਕੂਲਾਂ ਦੇ ਸੰਯੁਕਤ ਸਕੱਤਰ ਵੀ ਸਨ।ਹਰਮਿੰਦਰ ਸਿੰਘ ਦਾ ਜਨਮ 1 ਜੂਨ 1941 ਨੂੰ ਸਿਆਲਕੋਟ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਸਨ। ਉਹ ਫਰੀਡਮ ਇੰਡਸਟਰੀ  ਦੇ ਐਮਡੀ ਸਨ ਅਤੇ ਲੰਬੇ ਸਮੇਂ ਤੋਂ ਵੱਖ ਵੱਖ ਸਮਰੱਥਾਵਾਂ ਵਿੱਚ ਸੀ.ਕੇ.ਡੀ ਨਾਲ ਜੁੜੇ ਹੋਏ ਸਨ।

 

- Advertisement -

Share this Article
Leave a comment