ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਭਾਰਤ ਆ ਰਹੇ ਹਨ ਅਫ਼ਗਾਨੀ ਸਿੱਖ

TeamGlobalPunjab
1 Min Read

ਕਾਬੁਲ : ਅਫਗਾਨਿਸਤਾਨ ‘ਚ ਤਾਲਿਬਾਨ ਦਾ ਰਾਜ ਹੁੰਦੇ ਹੀ ਆਮ ਲੋਕ ਦੂਸਰੇ ਦੇਸ਼ਾਂ ‘ਚ ਸ਼ਰਨ ਲੈ ਰਹੇ ਹਨ। ਸਭ ਤੋਂ ਜ਼ਿਆਦਾ ਡਰ ਮਹਿਲਾਵਾਂ ਅਤੇ ਘੱਟ ਗਿਣਤੀਆਂ ਵਿੱਚ ਹੈ। ਇਸ ਵਿਚਾਲੇ ਭਾਰਤ ਨੇ ਸੋਮਵਾਰ ਨੂੰ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਵੀ ਰੈਸਕਿਊ ਕੀਤਾ ਹੈ, ਜਿਨ੍ਹਾਂ ‘ਚ 46 ਲੋਕ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਮੈਂਬਰ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਰਤ ਰਹੇ ਹਨ।

ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਅਫਗਾਨ ਸਿੱਖ ਆਪਣੇ ਨਾਲ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆ ਰਹੇ ਹਨ।

ਇਸ ਤੋਂ ਇਲਾਵਾ ਸਿੱਖ ਭਾਈਚਾਰੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਕਿ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ਦੀਆਂ ਹਨ। ਫੋਟੋਆਂ ‘ਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ ਕੇ ਏਅਰਪੋਰਟ ‘ਤੇ ਖੜ੍ਹੇ ਹਨ।

 

ਜ਼ਿਕਰਯੋਗ ਹੈ ਕਿ ਐਤਵਾਰ ਨੂੰ 107 ਭਾਰਤੀ ਨਾਗਰਿਕਾਂ ਸਮੇਤ, 23 ਭਾਰਤੀ ਅਫਗਾਨ ਸਿੱਖ ਅਤੇ ਹਿੰਦੂ ਭਾਰਤੀ ਹਵਾਈ ਫੌਜ ਦੇ ਜਹਾਜ਼ ਵਿੱਚ ਸਵਾਰ ਹੋ ਕੇ ਭਾਰਤ ਆਏ ਸਨ। ਦੋ ਅਫਗਾਨ ਸਿੱਖ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਵੀ ਐਤਵਾਰ ਨੂੰ ਕੱਢੇ ਗਏ ਲੋਕਾਂ ਦਾ ਹਿੱਸਾ ਸਨ।

Share This Article
Leave a Comment