ਵਾਸ਼ਿੰਗਟਨ ਤੋਂ ਆਈ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਗਾਜ਼ਾ ਪੱਟੀ ਤੋਂ ਲਗਭਗ 10 ਲੱਖ ਫਿਲੀਸਤਿਨੀ ਨਾਗਰਿਕਾਂ ਨੂੰ ਲੀਬੀਆ ਵਿੱਚ ਸਥਾਈ ਤੌਰ ‘ਤੇ ਵਸਾਉਣ ਦੀ ਇੱਕ ਗੁਪਤ ਯੋਜਨਾ ਤਿਆਰ ਕੀਤੀ ਸੀ।
ਇਸ ਯੋਜਨਾ ਦਾ ਉਦੇਸ਼ ਗਾਜ਼ਾ ਖਾਲੀ ਕਰਨਾ ਸੀ ਤਾਂ ਜੋ ਇਜ਼ਰਾਈਲ ਇਲਾਕੇ ਵਿੱਚ ਫੌਜੀ ਕਬਜ਼ਾ ਕਰ ਸਕੇ ਅਤੇ ਫਿਲੀਸਤਿਨੀ ਆਬਾਦੀ ਨੂੰ ਜ਼ਬਰਦਸਤੀ ਵਿਸਥਾਪਿਤ ਕੀਤਾ ਜਾ ਸਕੇ।
ਯੋਜਨਾ ਨੂੰ ਗੁਪਤ ਰਣਨੀਤਕ ਪੇਸ਼ਕਸ਼ ਦੇ ਤੌਰ ‘ਤੇ ਤਿਆਰ ਕੀਤਾ ਗਿਆ ਸੀ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਇਹ ਕਿਸੇ ਨੀਤੀ ਦਾ ਹਿੱਸਾ ਬਣੀ ਸੀ ਜਾਂ ਨਹੀਂ। ਮਾਨਵ ਅਧਿਕਾਰ ਸੰਸਥਾਵਾਂ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ।
ਲੀਬੀਆ ਦੀ ਚੋਣ ਕਿਉਂ?
ਲੀਬੀਆ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਸਾਲਾਂ ਤੋਂ ਅਸਥਿਰਤਾ ਦਾ ਸ਼ਿਕਾਰ ਹੈ ਅਤੇ ਪੱਛਮੀ ਦਖਲਅੰਦਾਜ਼ੀ ਲਈ ਠੀਕ ਮੰਨਿਆ ਜਾਂਦਾ ਹੈ।
ਯੂਐਨ ਨੇ ਇਸ ਯੋਜਨਾ ਨੂੰ “ਨਸਲੀ ਸਫ਼ਾਏ” ਦੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਜ਼ਬਰਦਸਤੀ ਬੇਦਖਲੀ ਅੰਤਰਰਾਸ਼ਟਰੀ ਅਮਨ ਲਈ ਖਤਰਾ ਬਣ ਸਕਦੀ ਹੈ।
ਜੋਅ ਬਾਇਡਨ ਦੀ ਸਰਕਾਰ ਨੇ ਕਿਹਾ ਕਿ ਇਹ ਯੋਜਨਾ ਉਹਨਾਂ ਦੀ ਪਾਲਿਸੀ ਨਹੀਂ ਹੈ ਅਤੇ ਗਾਜ਼ਾ ਵਿਵਾਦ ਦਾ ਹੱਲ ਸਿਰਫ ਰਾਜਨੀਤਕ ਅਤੇ ਕੂਟਨੀਤਕ ਰਾਹੀਂ ਹੋ ਸਕਦਾ ਹੈ।