ਗਰਦਨ ‘ਤੇ ਜਮ੍ਹਾ ਮੈਲ ਨੂੰ ਇੰਨ੍ਹਾਂ ਤਰੀਕਿਆਂ ਨਾਲ ਕਰੋ ਦੂਰ

Rajneet Kaur
2 Min Read

ਨਿਊਜ਼ ਡੈਸਕ: ਨਮੀ ਵਾਲੇ ਮੌਸਮ ਵਿੱਚ ਸਾਨੂੰ ਚਮੜੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ, ਕਿਉਂਕਿ ਪਸੀਨੇ ਕਾਰਨ ਚਮੜੀ ਕਾਲੀ ਹੋਣ ਲੱਗਦੀ ਹੈ। ਹਾਲਾਂਕਿ ਅਸੀਂ ਚਿਹਰੇ ਨੂੰ ਟੈਨਿੰਗ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਉਪਾਅ ਕਰਦੇ ਹਾਂ ਪਰ ਗਰਦਨ ਦੇ ਆਲੇ-ਦੁਆਲੇ ਜਮ੍ਹਾ ਗੰਦਗੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਗਰਦਨ ਦਾ ਕਾਲਾਪਨ ਪੂਰੇ ਚਿਹਰੇ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦਾ ਹੈ।

ਇੱਕ ਕਟੋਰੀ ਵਿੱਚ ਇੱਕ ਚੱਮਚ ਨਿੰਬੂ ਦਾ ਰਸ ਅਤੇ ਇੰਨੀ ਹੀ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਗਰਦਨ ‘ਤੇ ਜਮ੍ਹਾ ਹੋਈ ਮੈਲ ‘ਤੇ ਰਗੜੋ। ਇਸ ਉਪਾਅ ਨਾਲ ਤੁਹਾਨੂੰ ਗਰਦਨ ਦੀ ਗੰਦਗੀ ਤੋਂ ਛੁਟਕਾਰਾ ਮਿਲੇਗਾ ਅਤੇ ਚਮੜੀ ‘ਤੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

ਇਕ-ਇਕ ਚੱਮਚ ਦੁੱਧ ਅਤੇ ਛੋਲਿਆਂ ਦਾ ਆਟਾ ਲਓ ਅਤੇ ਇਸ ਵਿਚ ਚੁਟਕੀ ਭਰ ਹਲਦੀ ਮਿਲਾ ਲਓ। ਇਸ ਪੇਸਟ ਨੂੰ ਗਰਦਨ ਦੇ ਪ੍ਰਭਾਵਿਤ ਹਿੱਸੇ ‘ਤੇ ਲਗਾਓ ਅਤੇ ਸੁੱਕਣ ਦਾ ਇੰਤਜ਼ਾਰ ਕਰੋ। ਹੁਣ ਗਰਦਨ ਨੂੰ ਮਸਾਜ਼ ਕਰੋ ਅਤੇ ਸਾਫ਼ ਪਾਣੀ ਨਾਲ ਧੋ ਲਓ।

ਇੱਕ ਕਟੋਰੀ ਵਿੱਚ ਇੱਕ ਚੱਮਚ ਨਿੰਬੂ ਦਾ ਰਸ ਅਤੇ ਛੋਲਿਆਂ ਦਾ ਆਟਾ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਗਰਦਨ  ‘ਤੇ ਲਗਾਓ ਅਤੇ ਕੁਝ ਦੇਰ ਸੁੱਕਣ ਦਾ ਇੰਤਜ਼ਾਰ ਕਰੋ। ਇਸ ਤੋਂ ਬਾਅਦ ਗਰਦਨ ਨੂੰ ਮਸਾਜ਼ ਕਰੋ ਅਤੇ ਪਾਣੀ ਨਾਲ ਸਾਫ਼ ਕਰੋ।

- Advertisement -

ਸਭ ਤੋਂ ਪਹਿਲਾਂ ਕੱਚੇ ਪਪੀਤੇ ਨੂੰ ਚੰਗੀ ਤਰ੍ਹਾਂ ਪੀਸ ਲਓ, ਉਸ ਤੋਂ ਬਾਅਦ ਇਸ ‘ਚ ਦਹੀਂ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਮਸਾਜ਼ ਕਰੋ ਅਤੇ ਸੁੱਕਣ ਲਈ ਛੱਡ ਦਿਓ, ਫਿਰ ਧੋ ਲਓ। ਗਲੇ ਦੀ ਮੈਲ ਨਿਕਲਣ ਲੱਗ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment