ਆਸਕਰ ਐਵਾਰਡ ਜੇਤੂ ਸਤਿਆਜੀਤ ਰੇਅ

TeamGlobalPunjab
2 Min Read

-ਅਵਤਾਰ ਸਿੰਘ

ਫਿਲਮਾਂ ਨੂੰ ਸਮਾਜਿਕ ਚੇਤਨਾ ਲਿਆਉਣ ਦਾ ਇਕ ਸਾਧਨ ਮੰਨਦਾ ਸੀ ਆਸਕਰ ਐਵਾਰਡ ਜੇਤੂ ਸਤਿਆਜੀਤ ਰੇਅ, ਉਸਨੇ ਇਕ ਵਾਰ ਕਿਹਾ ਸੀ, “ਫਿਲਮਾਂ ਕੁਝ ਨਹੀਂ ਕਰ ਸਕਦੀਆਂ, ਸਿਰਫ ਮਨੋਰੰਜਨ ਕਰ ਸਕਦੀਆਂ ਨੇ। ਸਾਹਿਤ ਲੋਕਾਂ ਨੂੰ ਹਿਲਾ ਸਕਦਾ ਹੈ ਕਿਉਂਕਿ ਜੋ ਦਮ ਤੇ ਸ਼ਕਤੀ ਅੱਖਰਾਂ ਵਿਚ ਹੈ ਉਹ ਤਸਵੀਰਾਂ ਵਿੱਚ ਨਹੀਂ ਹੋ ਸਕਦੀ, ਬੇਸ਼ਕ ਉਹ ਚਲਦੇ ਫਿਰਦੇ ਚਿੱਤਰ ਹੋਣ।”

ਸਤਿਆਜੀਤ ਰੇਅ ਦਾ ਜਨਮ 2 ਮਈ,1922 ਨੂੰ ਕਲਕੱਤਾ ਵਿਖੇ ਹੋਇਆ, ਦਾਦਾ ਲੇਖਕ ਤੇ ਪਿਤਾ ਵੀ ਪ੍ਰਸਿੱਧ ਲੇਖਕ, ਕਵੀ, ਸ਼ਾਇਰ ਤੇ ਚਿੱਤਰਕਾਰ ਸੀ।ਇਕ ਇਸ਼ਤਿਹਾਰ ਏਜੰਸੀ ਨਾਲ ਜੁੜ ਕੇ ਕਲਾ ਦਾ ਤਜਰਬਾ ਹਾਸਲ ਕੀਤਾ, ਕੰਪਨੀ ਵਲੋਂ ਲੰਡਨ ਭੇਜਿਆ ਗਿਆ ਜਿਥੇ ਉਸਨੇ ਅੰਗਰੇਜ਼ੀ ਤੇ ਅਮਰੀਕੀ ਫਿਲਮਾਂ ਦੀ ਕਲਾ ਦੀ ਬਰੀਕੀ ਨੂੰ ਸਮਝਿਆ।

‘ਬਾਈਸਾਈਕਲ ਥੀਫ’ ਉਸਦੀ ਯਾਦਗਾਰੀ ਫਿਲਮ ਸੀ। ਉਥੋਂ ਆ ਕੇ ਉਸਨੇ ਲੇਖਕ ਬੰਦੋਪਾਧਿਆਏ ਦੀ ਪੁਸਤਕ ‘ਪਾਥੇਰ ਪੰਚਾਲੀ’ ਵਾਸਤੇ ਘਰ ਗਹਿਣੇ ਰੱਖ ਕੇ ਉਧਾਰ ਫੜ ਕੇ ਫਿਲਮ ਬਣਾਈ। ਜਿਸਨੂੰ ਕਾਨ ਫਿਲਮ ਸਮਾਰੋਹ ਵਿਚ ਸਭ ਤੋਂ ਵਧੀਆ ਤੇ ਮਨੁੱਖੀ ਰਿਸ਼ਤਿਆਂ ਦੀ ਤਰਜਮਾਨੀ ਵਾਲੀ ਕਿਹਾ ਗਿਆ।

- Advertisement -

‘ਸ਼ਤਰੰਜ ਕੇ ਖਿਲਾੜੀ’ ਉਸ ਦੀਆਂ ਸਫਲ ਫਿਲਮਾਂ ਚੋਂ ਇਕ ਹੈ। ਰੇਅ ਨੇ ਬਾਲ ਸਾਹਿਤ, ਫਿਲਮੀ ਤਕਨੀਕ ਤੇ ਕਿਤਾਬਾਂ ਵੀ ਲਿਖੀਆਂ।

ਛੇ ਫੁੱਟ ਚਾਰ ਇੰਚ ਉਚਾ ਸਤਿਆਜੀਤ ਰੇਅ ਸਿਰਫ ਕੱਦ ਦਾ ਹੀ ਨਹੀਂ ਸੋਚ ਸ਼ਕਤੀ ਦੇ ਗੁਣਾਂ ਕਰਕੇ ਵੀ ਆਪਣੇ ਸਮਕਾਲੀ ਤੇ ਅਧੁਨਿਕ ਫਿਲਮ ਨਿਰਮਾਤਾਵਾਂ ਦੇ ਕਈ ਗੁਣਾ ‘ਚੋਂ ਉੱਚਾ ਸੀ। ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਐਵਾਰਡ ਭਾਰਤ ਰਤਨ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲੇ। 23 ਅਪ੍ਰੈਲ,1992 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

Share this Article
Leave a comment